ਸੋਨੇ ''ਚ ਉਛਾਲ, ਚਾਂਦੀ 150 ਰੁਪਏ ਹੋਈ ਸਸਤੀ, ਜਾਣੋ ਰੇਟ

09/15/2018 2:41:47 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਜਿਊਲਰਾਂ ਦੀ ਹਲਕੀ ਮੰਗ ਨਿਕਲਣ ਨਾਲ ਸੋਨਾ 20 ਰੁਪਏ ਚਮਕ ਕੇ 31,420 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ, ਇਸ ਦੌਰਾਨ ਉਦਯੋਗਿਕ ਮੰਗ ਘਟ ਰਹਿਣ ਨਾਲ ਚਾਂਦੀ 150 ਰੁਪਏ ਡਿੱਗ ਕੇ 37,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਭਟੂਰ ਵੀ 20 ਰੁਪਏ ਦੀ ਹਲਕੀ ਤੇਜ਼ੀ ਨਾਲ ਵਧ ਕੇ 31,270 ਰੁਪਏ 'ਤੇ ਵਿਕਿਆ। ਉੱਥੇ ਹੀ, 8 ਗ੍ਰਾਮ ਵਾਲੀ ਗਿੰਨੀ 24,500 ਰੁਪਏ 'ਤੇ ਟਿਕੀ ਰਹੀ।

ਵਿਦੇਸ਼ੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਲੰਡਨ ਤੋਂ ਮਿਲੀ ਜਾਣਕਾਰੀ ਮੁਤਾਬਕ ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਹਾਜ਼ਰ ਹਫਤੇ ਦੇ ਅਖੀਰ 'ਤੇ 1,193.55 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 9.90 ਡਾਲਰ ਡਿੱਗ ਕੇ 1,198.30 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜਬੂਤ ਹੋਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ ਦੀ ਚਮਕ ਫਿੱਕੀ ਪਈ ਹੈ। ਹਾਲਾਂਕਿ ਘਰੇਲੂ ਪੱਧਰ 'ਤੇ ਘਟ ਮੁੱਲ ਨੂੰ ਦੇਖਦੇ ਹੋਏ ਪ੍ਰਚੂਨ ਗਾਹਕੀ ਵਧਣ ਨਾਲ ਸੋਨੇ 'ਚ ਤੇਜ਼ੀ ਦਰਜ ਕੀਤੀ ਗਈ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ ਗਿਰਾਵਟ ਨਾਲ ਸ਼ੁੱਕਰਵਾਰ ਨੂੰ 14.03 ਡਾਲਰ ਪ੍ਰਤੀ ਔਂਸ 'ਤੇ ਵਿਕੀ।