ਕੱਚੇ ਤੇਲ ''ਚ ਉਛਾਲ, ਸੋਨੇ ਦੀ ਚਾਲ ਸੁਸਤ

07/23/2019 9:27:36 AM

ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਜ਼ੋਰਦਾਰ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 1.06 ਫੀਸਦੀ ਦੀ ਤੇਜ਼ੀ ਨਾਲ 56.22 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਬ੍ਰੇਂਡ ਕਰੂਡ 'ਚ ਵੀ ਤੇਜ਼ੀ ਦਿਖ ਰਹੀ ਹੈ ਅਤੇ ਇਹ 0.08 ਫੀਸਦੀ ਦੀ ਮਜ਼ਬੂਤੀ ਨਾਲ 63 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। 

ਜੇਕਰ ਗੱਲ ਕਰੀਏ ਸੋਨੇ ਦੀ ਤਾਂ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ 'ਚ ਸੁਸਤੀ ਨਜ਼ਰ ਆ ਰਹੀ ਹੈ ਅਤੇ ਕੋਮੈਕਸ 'ਤੇ ਸੋਨਾ 0.57 ਫੀਸਦੀ ਦੀ ਕਮਜ਼ੋਰੀ ਨਾਲ 1418.70 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਵੀ ਕਮਜ਼ੋਰ ਹੀ ਦਿਖਾਈ ਦੇ ਰਹੀ ਹੈ ਅਤੇ ਕੋਮੈਕਸ 'ਤੇ ਚਾਂਦੀ 0.92 ਫੀਸਦੀ ਦੀ ਗਿਰਾਵਟ ਦੇ ਨਾਲ 16 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।