ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਬਾਜ਼ਾਰ 'ਚ ਵਾਧਾ, ਸੈਂਸੈਕਸ-ਨਿਫਟੀ ਦੋਵੇਂ ਚੜ੍ਹੇ

10/09/2020 10:04:16 AM

ਮੁੰਬਈ — ਅੱਜ ਸ਼ੁੱਕਰਵਾਰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਜਾਰੀ ਹੈ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 43.58 ਭਾਵ 0.11 ਪ੍ਰਤੀਸ਼ਤ ਦੇ ਵਾਧੇ ਨਾਲ 40226.25 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.15% ਯਾਨੀ 17.45 ਅੰਕਾਂ ਦੇ ਮਾਮੂਲੀ ਵਾਧੇ ਨਾਲ 11852.05 'ਤੇ ਖੁੱਲ੍ਹਿਆ।

ਆਰ.ਬੀ.ਆਈ. ਐਮ.ਸੀ.ਪੀ. ਦੀ ਬੈਠਕ ਦੇ ਤਿੰਨ ਦਿਨਾਂ ਨਤੀਜਿਆਂ ਦਾ ਅੱਜ ਐਲਾਨ ਹੋਣਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਇੱਕ ਪ੍ਰੈਸ ਕਾਨਫਰੰਸ ਵਿਚ ਇਸ ਬਾਰੇ ਜਾਣਕਾਰੀ ਦੇਣਗੇ। ਸੰਭਾਵਨਾ ਹੈ ਕਿ ਵਿਆਜ ਦਰਾਂ ਵਿਚ ਇਕ ਵਾਰ ਫਿਰ ਕਟੌਤੀ ਕੀਤੀ ਜਾ ਸਕਦੀ ਹੈ। ਇਹ ਸਟਾਕ ਮਾਰਕੀਟ ਨੂੰ ਪ੍ਰਭਾਵਤ ਕਰੇਗਾ।

ਟਾਪ ਗੇਨਰਜ਼

ਟੇਕ ਮਹਿੰਦਰਾ, ਡਾਕਟਰ ਰੈੱਡੀਜ਼ ਲੈਬ, ਐਚ.ਡੀ.ਐਫ.ਸੀ. ਲਾਈਫ, ਹੀਰੋ ਮੋਟੋਕਾਰਪ 

ਟਾਪ ਲੂਜ਼ਰਜ਼

ਹਿੰਡਾਲਕੋ, ਟੀ.ਸੀ.ਐਸ., ਨੇਸਲੇ ਇੰਡੀਆ, ਇੰਡਸਇੰਡ ਬੈਂਕ, ਗੇਲ

ਸੈਕਟੋਰੀਲ ਇੰਡੈਕਸ ਟਰੈਕਿੰਗ

ਜੇ ਅਸੀਂ ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਐਫ.ਐਮ.ਸੀ.ਜੀ. ਤੋਂ ਇਲਾਵਾ ਸਾਰੇ ਸੈਕਟਰ ਵਾਧੇ ਨਾਲ ਖੁੱਲ੍ਹੇ। ਇਨ੍ਹਾਂ ਵਿਚ ਆਈ.ਟੀ., ਫਾਰਮਾ, ਮੀਡੀਆ, ਪੀ.ਐਸ.ਯੂ. ਬੈਂਕ, ਰੀਐਲਟੀ, ਵਿੱਤ ਸੇਵਾਵਾਂ, ਧਾਤੂ, ਆਟੋ, ਬੈਂਕ ਅਤੇ ਪ੍ਰਾਈਵੇਟ ਬੈਂਕ ਸ਼ਾਮਲ ਹਨ।

ਇਹ ਵੀ ਪੜ੍ਹੋ : SC ਵਲੋਂ ਰੱਦ ਹੋਈਆਂ ਉਡਾਣਾਂ ਦੇ ਪੈਸੈ ਵਾਪਸ ਕਰਨ ਦੇ ਆਦੇਸ਼ ਜਾਰੀ,ਜਾਣੋ ਕਿੰਨਾ ਅਤੇ ਕਿਵੇਂ ਮਿਲੇਗਾ ਰਿਫੰਡ

ਆਖਰੀ ਕਾਰੋਬਾਰੀ ਦਿਨ ਬਾਜ਼ਾਰ ਵਾਧੇ ਨਾਲ ਹੋਇਆ ਬੰਦ 

ਸੈਂਸੈਕਸ-ਨਿਫਟੀ ਪਿਛਲੇ ਕਾਰੋਬਾਰੀ ਦਿਨ ਮਜ਼ਬੂਤੀ ਨਾਲ ਬੰਦ ਹੋਇਆ ਸੀ। ਸੈਂਸੈਕਸ 0.73% ਦੀ ਤੇਜ਼ੀ ਨਾਲ 291.75 ਅੰਕ ਉੱਪਰ 40148.86 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 0.82 ਫੀਸਦ (95.75 ਅੰਕ) ਦੇ ਵਾਧੇ ਨਾਲ 11834.60 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ : HDFC ਬੈਂਕ ਦੇ ਖਾਤਾਧਾਰਕਾਂ ਲਈ ਵੱਡੀ ਖ਼ਬਰ! ਹਸਪਤਾਲ ਦਾ ਬਿੱਲ ਅਦਾ ਕਰਨ ਲਈ ਮਿਲਣਗੇ 40 ਲੱਖ ਰੁਪਏ

Harinder Kaur

This news is Content Editor Harinder Kaur