Bombay Dyeing ਦੇ ਸ਼ੇਅਰਾਂ ਚ 20 ਫ਼ੀਸਦੀ ਦਾ ਉਛਾਲ, 52 ਹਫ਼ਤਿਆਂ ਦੇ ਉੱਚੇ ਪੱਧਰ ''ਤੇ

09/14/2023 12:28:36 PM

ਨਵੀਂ ਦਿੱਲੀ (ਭਾਸ਼ਾ) - ਵਾਡੀਆ ਗਰੁੱਪ ਦੀ ਕੰਪਨੀ ਬਾਂਬੇ ਡਾਈਂਗ ਦੇ ਸ਼ੇਅਰ ਵੀਰਵਾਰ ਨੂੰ 20 ਫੀਸਦੀ ਉਛਲ ਕੇ 52 ਹਫਤਿਆਂ ਦੇ ਉੱਚਤਮ ਪੱਧਰ 'ਤੇ ਪਹੁੰਚ ਗਏ। ਕੰਪਨੀ ਨੇ ਬੁੱਧਵਾਰ ਨੂੰ ਜਾਪਾਨ ਦੀ ਸੁਮਿਤੋਮੋ ਰਿਐਲਟੀ ਐਂਡ ਡਿਵੈਲਪਮੈਂਟ ਕੰਪਨੀ ਨੂੰ 22 ਏਕੜ ਜ਼ਮੀਨ 5,200 ਕਰੋੜ ਰੁਪਏ ਵਿੱਚ ਵੇਚਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਉਸਦੇ ਸ਼ੇਅਰਾਂ ਵਿੱਚ ਵਾਧਾ ਹੋਇਆ।

ਇਹ ਵੀ ਪੜ੍ਹੋ :  ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO

ਬੀਐੱਸਈ 'ਤੇ ਸ਼ੇਅਰ 19.97 ਫੀਸਦੀ ਵਧ ਕੇ 168.50 ਰੁਪਏ 'ਤੇ ਪਹੁੰਚ ਗਏ, ਜੋ 52 ਹਫਤਿਆਂ 'ਚ ਉਨ੍ਹਾਂ ਦਾ ਸਭ ਤੋਂ ਉੱਚਾ ਪੱਧਰ ਹੈ। NSE 'ਤੇ ਸ਼ੇਅਰ 20 ਫੀਸਦੀ ਵਧ ਕੇ 52 ਹਫਤਿਆਂ ਦੇ ਉੱਚੇ ਪੱਧਰ 168.60 ਰੁਪਏ 'ਤੇ ਪਹੁੰਚ ਗਏ। 5,200 ਕਰੋੜ ਰੁਪਏ 'ਚ 22 ਏਕੜ ਜ਼ਮੀਨ ਵੇਚਣ ਦੀ ਜਾਣਕਾਰੀ ਦਿੰਦੇ ਹੋਏ ਬਾਂਬੇ ਡਾਇਂਗ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸੁਮਿਤੋਮੋ ਦੀ ਸਹਾਇਕ ਕੰਪਨੀ ਗੋਇਸੂ ਇਸ ਸੌਦੇ ਲਈ ਦੋ ਪੜਾਵਾਂ 'ਚ ਭੁਗਤਾਨ ਕਰੇਗੀ। ਪਹਿਲੇ ਪੜਾਅ ਵਿੱਚ 4,675 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ ਅਤੇ ਬਾਕੀ 525 ਕਰੋੜ ਰੁਪਏ ਕੁਝ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਅਦਾ ਕੀਤੇ ਜਾਣਗੇ।

ਇਹ ਵੀ ਪੜ੍ਹੋ :  ਪਾਕਿਸਤਾਨ ਨੂੰ ਹੁਣ ਸਮਝ ਆ ਰਿਹੈ ਅੱਤਵਾਦ ਦਾ ਦਰਦ! ਤਾਲਿਬਾਨ 'ਤੇ ਲਗਾਇਆ ਅੱਤਵਾਦੀਆਂ ਵਧਾਉਣ ਦਾ ਦੋਸ਼

ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur