‘ਮੇਕ ਇਨ ਇੰਡੀਆ’ ਪਹਿਲ ਦਾ ਸਮਰਥਨ ਕਰਦੀ ਹੈ ਬੋਇੰਗ : ਕੈਲਹੌਲ

06/27/2023 2:23:31 PM

ਵਾਸ਼ਿੰਗਟਨ (ਭਾਸ਼ਾ)– ਬੋਇੰਗ ਦੇ ਸੀ. ਈ. ਓ. ਡੇਵਿਲ ਐੱਲ. ਕੈਲਹੌਨ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮੇਕ ਇਨ ਇੰਡੀਆ’ ਪਹਿਲ ਦਾ ਸਮਰਥਨ ਕਰਦੀ ਹੈ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਕੰਪਨੀ ਦੇਸ਼ ਦੇ ਕਮਰਸ਼ੀਅਲ ਹਵਾਬਾਜ਼ੀ ਬਾਜ਼ਾਰ ਦੇ ਤੇਜ਼ੀ ਨਾਲ ਵਿਸਤਾਰ ’ਚ ਅਹਿਮ ਭੂਮਿਕਾ ਨਿਭਾਏਗੀ। ਕੈਲਹੌਲ ਨੇ 23 ਜੂਨ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਹਾਂ ਨੇ ਭਾਰਤ ਦੇ ਹਵਾਬਾਜ਼ੀ ਖੇਤਰ ’ਚ ਬੋਇੰਗ ਦੀ ਵਿਆਪਕ ਹਾਜ਼ਰੀ ’ਤੇ ਚਰਚਾ ਕੀਤੀ, ਜਿਸ ’ਚ ਜਹਾਜ਼ਾਂ ਦਾ ਰੱਖ-ਰਖਾਅ, ਮੁਰੰਮਤ ਅਤੇ ਓਵਰਆਲ (ਐੱਮ. ਆਰ. ਓ.) ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਬੋਇੰਗ ਨੂੰ ਭਾਰਤ ’ਚ ਪੁਲਾੜ ਨਿਰਮਾਣ ਖੇਤਰ ’ਚ ਨਿਵੇਸ਼ ਲਈ ਵੀ ਸੱਦਾ ਦਿੱਤਾ। ਕੈਲਹੌਲ ਨੇ ਐਤਵਾਰ ਨੂੰ ਕਿਹਾ ਕਿ ਬੋਇੰਗ ਨੂੰ ਭਾਰਤ ਦੇ ਕਮਰਸ਼ੀਅਲ ਏਵੀਏਸ਼ਨ ਮਾਰਕੀਟ ਦੇ ਤੇਜ਼ੀ ਨਾਲ ਵਿਸਤਾਰ ਅਤੇ ਰੱਖਿਆ ਬਲਾਂ ਦੇ ਆਧੁਨਿਕੀਕਰਣ ’ਚ ਅਹਿਮ ਭੂਮਿਕਾ ਨਿਭਾਉਣ ’ਤੇ ਮਾਣ ਹੈ। ਕੈਲਹੌਲ ਨੇ ਕਿਹਾ ਕਿ ਭਾਰਤ ’ਚ ਬੋਇੰਗ ਦਾ ਵਧਦਾ ਨਿਵੇਸ਼ ਦੇਸ਼ ਦੇ ਨਾਲ ਕੰਪਨੀ ਦੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਹਾਂਪੱਖੀ ਅਮਰੀਕਾ-ਭਾਰਤ ਆਰਥਿਕ ਸਬੰਧਾਂ ਨੂੰ ਵੀ ਰੇਖਾਂਕਿਤ ਕਰਦਾ ਹੈ।

rajwinder kaur

This news is Content Editor rajwinder kaur