ਬਲੈਕਰੌਕ ਨੇ ਐਸਕਾਰਟਸ ''ਚ ਹਿੱਸੇਦਾਰੀ ਘਟਾਈ, ਕਰੀਬ 700 ਕਰੋੜ ਦੇ ਸ਼ੇਅਰ ਵੇਚੇ

09/23/2019 3:39:17 PM

ਨਵੀਂ ਦਿੱਲੀ — ਬਲੈਕਰੌਕ ਨੇ ਇੰਜੀਨੀਅਰਿੰਗ ਅਤੇ ਖੇਤੀਬਾੜੀ ਉਪਕਰਣ ਨਿਰਮਾਤਾ ਕੰਪਨੀ ਐਸਕਾਰਟਸ 'ਚ ਆਪਣੀ ਹਿੱਸੇਦਾਰੀ ਘਟਾਉਂਦੇ ਹੋਏ ਬਜ਼ਾਰ 'ਚ 700 ਕਰੋੜ ਰੁਪਏ 'ਚ ਕੰਪਨੀ ਦੇ 4.41 ਲੱਖ ਸ਼ੇਅਰ ਵੇਚੇ ਹਨ। ਸ਼ੇਅਰ ਬਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬਲੈਕਰੌਕ ਦੀ ਪਹਿਲਾਂ ਐਸਕੋਰਟਸ 'ਚ 3.20 ਫੀਸਦੀ ਹਿੱਸੇਦਾਰੀ ਸੀ ਜਿਹੜੀ ਕਿ ਹੁਣ ਘੱਟ ਕੇ ਹੁਣ ਘੱਟ ਕੇ 2.84 ਫੀਸਦੀ ਰਹਿ ਗਈ ਹੈ। ਬਲੈਕਰੌਕ ਨੇ 19 ਸਤੰਬਰ 2019 ਨੂੰ ਇਹ ਸ਼ੇਅਰ ਵੇਚੇ ਸਨ। ਐਸਕੋਰਟਸ ਦੇ ਸ਼ੇਅਰਾਂ ਦਾ ਇਹ ਸੌਦਾ ਔਸਤ ਮੁੱਲ ਦੇ ਆਧਾਰ 'ਤੇ 19 ਸਤੰਬਰ ਨੂੰ 15,857.07 ਰੁਪਏ ਪ੍ਰਤੀ ਸ਼ੇਅਰ 'ਤੇ ਕੀਤਾ ਗਿਆ। ਇਸ ਦੇ ਅਧਾਰ 'ਤੇ ਅਨੁਮਾਨ ਹੈ ਕਿ ਇਹ ਸੌਦਾ 699.51 ਕਰੋੜ ਰੁਪਏ 'ਚ ਹੋਇਆ ਹੈ। ਹਾਲਾਂਕਿ ਬੰਬਈ ਸਟਾਕ ਐਕਸਚੇਂਜ 'ਚ ਐਸਕੋਰਟਸ ਦੇ ਸ਼ੇਅਰਾਂ 'ਚ 5.66 ਫੀਸਦੀ ਦੀ ਤੇਜ਼ੀ ਨਾਲ 18,853.20 ਰੁਪਏ ਦੀ ਕੀਮਤ ਤੇ ਕਾਰੋਬਾਰ ਹੋ ਰਿਹਾ ਸੀ।