ਬਿਟਕੁਆਇਨ ਦੀ ਕੀਮਤ ਫਿਰ 51000 ਡਾਲਰ ਦੇ ਪਾਰ, ਜਾਣੋ ਹੁਣ ਤੱਕ ਦੇ ਰੇਟ

12/07/2021 5:48:05 PM

ਨਵੀਂ ਦਿੱਲੀ- ਵੀਕੈਂਡ 'ਤੇ ਬਿਕਵਾਲੀ ਤੋਂ ਬਾਅਦ ਅੱਜ ਬਿਟਕੁਆਇਨ ਦੀਆਂ ਕੀਮਤਾਂ ਅੱਜ ਫਿਰ 50,000 ਡਾਲਰ ਤੋਂ ਉਪਰ ਚੜ੍ਹ ਗਈਆਂ। ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਲੋਕਪ੍ਰਿਯ ਕ੍ਰਿਪਟੋਕਰੰਸੀ ਬਿਟਕੁਆਇਨ 6 ਫੀਸਦੀ ਤੋਂ ਜ਼ਿਆਦਾ ਉਛਾਲ ਦੇ ਨਾਲ ਫਿਰ 51 ਹਜ਼ਾਰ ਡਾਲਰ ਦੇ ਪਾਰ ਹੋ ਗਈ ਹੈ।


coinmarketcap.com ਮੁਤਾਬਕ ਇੰਟਰਨੈਸ਼ਨਲ ਮਾਰਕਿਟ 'ਚ ਬਿਟਕੁਆਇਨ ਅੱਜ ਕਰੀਬ 6.49 ਫੀਸਦੀ ਦੀ ਤੇਜ਼ੀ ਨਾਲ 51,339 ਡਾਲਰ ਦੇ ਆਲੇ-ਦੁਆਲੇ ਪਹੁੰਚ ਗਿਆ। ਇਸ ਤਰ੍ਹਾਂ Ethereum (ETH) ਕਰੀਬ 9.35 ਫੀਸਦੀ ਦੀ ਤੇਜ਼ੀ ਦੇ ਨਾਲ 4,411.74 ਡਾਲਰ ਤੱਕ ਪਹੁੰਚ ਗਿਆ। ਟੀਥਰ Tether (USDT) 0.10 ਫੀਸਦੀ ਦੀ ਤੇਜ਼ੀ ਦੇ ਨਾਲ 1 ਡਾਲਰ ਤੱਕ ਪਹੁੰਚ ਗਿਆ।


ਇਨ੍ਹਾਂ ਕਰੰਸੀਜ਼ 'ਚ ਸ਼ਾਨਦਾਰ ਵਾਧਾ 
ਇਕ ਹੋਰ ਕ੍ਰਿਪਟੋਕਰੰਸੀ BitTorrent (BTT) 'ਚ ਅੱਜ 34.18 ਫੀਸਦੀ ਦੀ ਸ਼ਾਨਦਾਰ ਤੇਜ਼ੀ ਆਈ ਅਤੇ ਇਹ ਕਰੀਬ 0.003276 ਤੱਕ ਪਹੁੰਚ ਗਿਆ। Polygon (MATIC) ਵੀ ਅੱਜ ਕਰੀਬ 30.69% ਵੱਧ ਕੇ 2.40 ਡਾਲਰ ਤੱਕ ਪਹੁੰਚ ਗਿਆ। Binance Coin ਕਰੀਬ 7.20% ਤੇਜ਼ੀ ਦੇ ਨਾਲ 588.71 ਡਾਲਰ ਦੇ ਆਲੇ-ਦੁਆਲੇ ਪਹੁੰਚ ਗਿਆ। Dogecoin (DOGE) ਕਰੀਬ 7.37% ਦੀ ਤੇਜ਼ੀ ਦੇ ਨਾਲ 0.1791 ਡਾਲਰ 'ਤੇ ਪਹੁੰਚ ਗਿਆ। SHIBA INU (SHIB) ਕਰੀਬ 8.11% ਦੀ ਤੇਜ਼ੀ ਦੇ ਨਾਲ 0.00003771 ਡਾਲਰ ਤੱਕ ਪਹੁੰਚ ਗਿਆ ਹੈ।


CoinGecko ਮੁਤਾਬਕ ਦੁਨੀਆ ਭਰ 'ਚ ਕ੍ਰਿਪਟੋ ਬਾਜ਼ਾਰ 5 ਫੀਸਦੀ ਵੱਧ ਕੇ ਕਰੀਬ 2.5 ਲੱਖ ਕਰੋੜ ਡਾਲਰ ਤੱਕ ਪਹੁੰਚ ਗਿਆ ਹੈ। ਵਰਣਨਯੋਗ ਹੈ ਕਿ ਪਿਛਲੇ ਹਫ਼ਤੇ ਬਿਟਕੁਆਇਨ ਅਤੇ ਹੋਰ ਕ੍ਰਿਪਟੋਕਰੰਸੀਜ਼ 'ਚ ਭਾਰੀ ਗਿਰਾਵਟ ਆਈ ਸੀ ਕਿਉਂਕਿ ਅਮਰੀਕਾ 'ਚ ਕਈ ਤਰ੍ਹਾਂ ਦੀਆਂ ਖਬਰਾਂ ਨਾਲ ਸੈਂਟੀਮੈਂਟ ਡਾਊਨ ਹੋ ਗਿਆ ਸੀ। ਮਹਿੰਗਾਈ ਵਧਣ ਦੀ ਵਜ੍ਹਾ ਨਾਲ ਕਈ ਕੇਂਦਰੀ ਬੈਂਕ ਮੌਦਰਿਕ ਨੀਤੀ ਨੂੰ ਸਖ਼ਤ ਬਣਾ ਰਹੇ ਹਨ।

Aarti dhillon

This news is Content Editor Aarti dhillon