50 ਹਜ਼ਾਰ ਡਾਲਰ ਦੇ ਕਰੀਬ ਪਹੁੰਚੀ ਬਿਟਕੁਆਇਨ, ਜਾਣੋ ਬਾਕੀ ਕ੍ਰਿਪਟੋਕਰੰਸੀ ਦਾ ਹਾਲ

10/05/2021 3:51:42 PM

ਬਿਜਨੈੱਸ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ 'ਚ ਇਕ ਵਾਰ ਫਿਰ 50,000 ਡਾਲਰ ਦੇ ਕਰੀਬ ਪਹੁੰਚ ਗਈ ਹੈ। ਸਤੰਬਰ ਦੀ ਸ਼ੁਰੂਆਤ 'ਚ ਅਲ ਸਾਲਵਾਡੋਰ ਨੇ ਇਸ ਨੂੰ ਲੀਗਲ ਟੈਂਡਰ ਦੇ ਰੂਪ 'ਚ ਸਵੀਕਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਪਹਿਲੀ ਵਾਰ ਇਸ ਦੀ ਕੀਮਤ 50 ਹਜ਼ਾਰ ਡਾਲਰ ਦੇ ਕਰੀਬ ਪਹੁੰਚੀ। ਕ੍ਰਿਪਟੋ ਐਕਸਚੇਂਜ ਵਜ਼ੀਰਐਕਸ ਮੁਤਾਬਕ 12.20 ਵਜੇ ਬਿਟਕੁਆਇਨ 3.85 ਫੀਸਦੀ ਤੋਂ ਤੇਜ਼ੀ ਦੇ ਨਾਲ 49,470 ਡਾਲਰ ਭਾਵ 38,00,780 ਰੁਪਏ 'ਤੇ ਟਰੈਂਡ ਕਰ ਰਹੀ ਸੀ। 
ਬਿਟਕੁਆਇਨ ਦੀ ਕੀਮਤ 'ਚ 7 ਸਤੰਬਰ ਨੂੰ 17 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਸੀ। ਉਸ ਦਿਨ ਮੱਧ ਅਮਰੀਕੀ ਦੇਸ਼ ਅਲ ਸਾਲਵਾਡੋਰ ਨੇ ਇਸ ਨੂੰ ਲੀਗਲ ਟੈਂਡਰ ਦੇ ਰੂਪ 'ਚ ਸਵੀਕਾਰ ਕੀਤਾ ਸੀ ਪਰ ਇਸ ਦੀ ਲਾਂਚਿੰਗ 'ਚ ਕਈ ਖਾਮੀਆਂ ਸਾਹਮਣੇ ਆਈਆਂ ਸਨ। ਇਸ ਤੋਂ ਪਹਿਲਾਂ ਬਿਟਕੁਆਇਨ ਦੀ ਕੀਮਤ ਅਪ੍ਰੈਲ ਦੇ ਮੱਧ 'ਚ 65,000 ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਇਸ ਦੀ ਕੀਮਤ 1,00,000 ਡਾਲਰ ਤੱਕ ਪਹੁੰਚ ਸਕਦੀ ਹੈ। 
ਬਾਕੀ ਕ੍ਰਿਪਟੋ ਦਾ ਹਾਲ
ਇਸ ਦੌਰਾਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਇਥਰ 1.23 ਫੀਸਦੀ ਦੀ ਤੇਜ਼ੀ ਦੇ ਨਾਲ 3,395,56 ਡਾਲਰ 'ਤੇ ਟਰੈਂਡ ਕਰ ਰਹੀ ਹੈ। ਮਜ਼ਾਕ ਦੇ ਤੌਰ 'ਤੇ ਸ਼ੁਰੂ ਹੋਈ ਕ੍ਰਿਪਟੋਕਰੰਸੀ ਡਾਗਕੁਆਇਨ 7.98 ਫੀਸਦੀ ਦੀ ਤੇਜ਼ੀ ਨਾਲ ਟਰੈਂਡ ਕਰ ਰਹੀ ਸੀ। ਸਭ ਤੋਂ ਜ਼ਿਆਦਾ 80 ਫੀਸਦੀ ਤੇਜ਼ੀ SHIB 'ਚ ਆਈ ਹੈ। ਇਸ ਤਰ੍ਹਾਂ WIN 'ਚ 25 ਫੀਸਦੀ, KLAY 'ਚ 18 ਫੀਸਦੀ, ICX 'ਚ 16 ਫੀਸਦੀ ਅਤੇ MASK 'ਚ 15 ਫੀਸਦੀ ਤੇਜ਼ੀ ਆਈ ਹੈ।

Aarti dhillon

This news is Content Editor Aarti dhillon