ਹੁਣ ਬਾਇਓਮੈਟਰਿਕ ਕਾਰਡ ਨਾਲ ਹੋਵੇਗੀ ਹਵਾਈ ਅੱਡਿਆਂ ''ਤੇ ਕਰਮਚਾਰੀਆਂ ਦੀ ਐਂਟਰੀ

12/31/2019 12:49:12 PM

ਨਵੀਂ ਦਿੱਲੀ—ਹਵਾਈ ਅੱਡਿਆਂ 'ਤੇ ਸੁਰੱਖਿਆ ਪੁਖਤਾ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਵਧਾਉਂਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਥੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਬਾਇਓਮੈਟਰਿਕ ਆਧਾਰਿਤ ਐਂਟਰੀ ਪਾਸ ਜਾਰੀ ਕਰਨ ਦੀ ਅੱਜ ਸ਼ੁਰੂਆਤ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਇਸ ਦੀ ਸ਼ੁਰੂਆਤ ਕੀਤੀ।


ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰੱਖਿਆ 'ਚ ਮਾਨਵੀ ਚੂਕ ਦੀ ਸੰਭਾਵਨਾ ਖਤਮ ਹੋ ਜਾਵੇਗੀ। ਕਰਮਚਾਰੀਆਂ ਨੂੰ ਚਿਪ ਆਧਾਰਿਤ ਸਮਾਰਟ ਐਂਟਰੀ ਪਾਸ ਦਿੱਤੇ ਜਾਣਗੇ। ਉਨ੍ਹਾਂ ਦੇ ਬਾਇਓਮੈਟਰਿਕ ਸਪੱਸ਼ਟੀਕਰਨ ਹੋਣਗੇ। ਇਕ ਕਾਰਡ ਦੀ ਲਾਗਤ 225 ਰੁਪਏ ਹੋਵੇਗੀ। ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਦੱਸਿਆ ਕਿ 2020 ਦੇ ਅੰਤ ਤੱਕ ਬਾਇਓਮੈਟਰਿਕ ਪਾਸ ਜਾਰੀ ਕਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ।


ਦੇਸ਼ ਦੇ ਸਾਰੇ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਤਿੰਨ ਲੱਖ ਕਰਮਚਾਰੀਆਂ ਨੂੰ ਨਵੇਂ ਕਾਰਡ ਜਾਰੀ ਕੀਤੇ ਜਾਣਗੇ। ਇਸ ਨਾਲ ਕਰਮਚਾਰੀਆਂ ਦੇ ਪ੍ਰਵਸ਼ ਦੇ ਦੌਰਾਨ ਲੱਗਣ ਵਾਲਾ ਸਮੇਂ ਅੱਧਾ ਹੋ ਜਾਵੇਗਾ। ਨਾਲ ਹੀ ਐਂਟਰੀ ਪਾਸ ਦੀ ਮਿਆਦ ਇਕ ਸਾਲ ਤੋਂ ਵਧਾ ਤਿੰਨ ਸਾਲ ਕੀਤੀ ਗਈ ਹੈ। ਇਸ ਨਾਲ ਕਿਸੇ ਕਰਮਚਾਰੀ ਨੂੰ ਪ੍ਰਤੀਬੰਧਿਤ ਕਰਨ ਦੀ ਸਥਿਤੀ 'ਚ ਉਸ ਦਾ ਪ੍ਰਵੇਸ਼ ਰੋਕਣ ਵੀ ਆਸਾਨ ਹੋਵੇਗਾ। ਪੂਰੀ ਨੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਦੇ ਕੰਮ ਦੇ ਡਿਜੀਟਲ ਕਰਣ ਲਈ ਈ ਬੀ.ਸੀ.ਏ.ਐੱਸ. ਦੀ ਵੀ ਸ਼ੁਰੂਆਤ ਕੀਤੀ।

Aarti dhillon

This news is Content Editor Aarti dhillon