SBI ਦੇ ਗਾਹਕਾਂ ਨੂੰ ਵੱਡਾ ਝਟਕਾ, ਬੰਦ ਕੀਤੇ 41.16 ਲੱਖ ਬਚਤ ਖਾਤੇ

03/14/2018 1:16:38 AM

ਇਦੌਰ—ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਨਾਲ ਖੁਲਾਸਾ ਹੋਇਆ ਹੈ ਕਿ ਘੱਟੋ-ਘੱਟ ਜਮ੍ਹਾ ਰਾਸ਼ੀ ਨਾ ਰੱਖੇ ਜਾਣ 'ਤੇ ਗਾਹਕਾਂ ਤੋਂ ਜੁਰਮਾਨਾ ਵਸੂਲੀ ਦੀ ਵਿਵਸਥਾ ਕਾਰਨ ਮੌਜੂਦਾ ਵਿੱਤੀ ਸਾਲ ਦੇ ਸ਼ੁਰੂਆਤੀ 10 ਮਹੀਨਿਆਂ (ਅਪ੍ਰੈਲ-ਜਨਵਰੀ) ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ. ਬੀ. ਆਈ. 'ਚ ਕਰੀਬ 41.16 ਲੱਖ ਖਾਤੇ ਬੰਦ ਕਰ ਦਿੱਤੇ ਗਏ ਹਨ। ਮੱਧ ਪ੍ਰਦੇਸ਼ ਦੇ ਨੀਮਚ ਨਿਵਾਸੀ ਸੋਸ਼ਲ ਵਰਕਰ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਉਨ੍ਹਾਂ ਦੀ ਆਰ. ਟੀ. ਆਈ. ਅਰਜ਼ੀ 'ਤੇ ਐੱਸ. ਬੀ. ਆਈ. ਦੇ ਇਕ ਉੱਚ ਅਧਿਕਾਰੀ ਨੇ ਉਨ੍ਹਾਂ ਨੂੰ 28 ਫਰਵਰੀ ਨੂੰ ਭੇਜੇ ਪੱਤਰ 'ਚ ਇਹ ਜਾਣਕਾਰੀ ਦਿੱਤੀ।
ਗੌੜ ਨੇ ਕਿਹਾ ਕਿ ਜੇਕਰ ਐੱਸ. ਬੀ. ਆਈ. ਇਸ ਮਦ 'ਚ ਜੁਰਮਾਨੇ ਦੀ ਰਕਮ ਨੂੰ ਘਟਾਉਣ ਦਾ ਫ਼ੈਸਲਾ ਸਮਾਂ ਰਹਿੰਦੇ ਕਰ ਲੈਂਦਾ, ਤਾਂ ਉਸ ਨੂੰ ਇੰਨੇ ਬੱਚਤ ਖਾਤਿਆਂ ਤੋਂ ਹੱਥ ਨਾ ਧੋਣਾ ਪੈਂਦਾ ।