ਮਾਰੂਤੀ ਸੁਜ਼ੂਕੀ ਗਾਹਕਾਂ ਲਈ ਗੁੱਡ ਨਿਊਜ਼, ਕੰਪਨੀ ਨੇ ਦਿੱਤੀ ਇਹ ਵੱਡੀ ਰਾਹਤ

03/31/2020 12:08:48 AM

ਨਵੀਂ ਦਿੱਲੀ : ਭਾਰਤ ਵਿਚ 21 ਦਿਨਾਂ ਲਈ ਲਾਗੂ ਹੋਏ ਲਾਕਡਾਊਨ ਵਿਚਕਾਰ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਅੱਜ ਸਰਵਿਸ ਤੇ ਵਾਰੰਟੀ ਦੀ ਵੈਲਡਿਟੀ ਵਧਾਉਣ ਦਾ ਐਲਾਨ ਕੀਤਾ ਹੈ।

ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਕਾਰਾਂ ਲਈ ਮੁਫਤ ਸਰਿਵਸ, ਵਾਰੰਟੀ ਅਤੇ ਵਾਧੂ ਵਾਰੰਟੀ ਮਾਰਚ 15 ਮਾਰਚ 2020 ਤੋਂ 30 ਅਪ੍ਰੈਲ 2020 ਵਿਚਕਾਰ ਸਮਾਪਤ ਹੋਣ ਵਾਲੀ ਸੀ, ਉਨ੍ਹਾਂ ਲਈ ਵੈਲਿਡਟੀ ਵਧਾ ਕੇ 30 ਜੂਨ 2020 ਕਰ ਦਿੱਤੀ ਗਈ ਹੈ।

ਮਾਰੂਤੀ ਸੁਜ਼ੂਕੀ ਨੇ ਕਿਹਾ ਹੈ ਕਿ ਗਾਹਕ ਆਪਣੇ ਕਿਸੇ ਵੀ ਪ੍ਰਸ਼ਨ ਲਈ ਕਾਲ ਸੈਂਟਰ ਨੰਬਰ 1800-102-1800 (ARENA) ਅਤੇ 1800-102-6392 (NEXA) 'ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕਾਰ ਨਿਰਮਾਤਾ ਨੇ ਵੈਂਟੀਲੇਟਰਾਂ ਦੇ ਉਤਪਾਦਨ ਨੂੰ ਵਧਾਉਣ ਲਈ AgVa ਹੈਲਥਕੇਅਰ ਨਾਲ ਇਕ ਸਮਝੌਤਾ ਵੀ ਕੀਤਾ ਹੈ, ਜੋ ਕਿ ਕੋਵਿਡ-19 ਦੇ ਗੰਭੀਰ ਮਾਮਲਿਆਂ ਵਿਚ ਇਕ ਜ਼ਰੂਰੀ ਡਾਕਟਰੀ ਉਪਕਰਣ ਹੈ। ਇੰਨਾ ਨਹੀਂ ਕੰਪਨੀ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਮਾਸਕ ਅਤੇ ਸੁਰੱਖਿਆ ਵਾਲੇ ਕਪੜੇ ਤਿਆਰ ਕਰਨ ਵਿਚ ਵੀ ਸਹਾਇਤਾ ਕਰੇਗੀ।


 

ਵਿਸ਼ਵ ਭਰ ਵਿਚ ਕੋਰੋਨਾ ਦਾ ਖਤਰਾ- 
ਭਾਰਤ ਵਿਚ ਹੁਣ ਤੱਕ 30 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਅਤੇ 1,100 ਤੋਂ ਵੱਧ ਲੋਕ ਇਸ ਨਾਲ ਸੰਕ੍ਰਮਿਤ ਹਨ। 110 ਲੋਕ ਠੀਕ ਵੀ ਹੋਏ ਹਨ। ਪੰਜਾਬ ਵਿਚ ਹੁਣ ਤੱਕ ਦੋ ਲੋਕ ਇਸ ਨਾਲ ਮਰ ਚੁੱਕੇ ਹਨ। ਓਧਰ ਵਿਸ਼ਵ ਭਰ ਵਿਚ 34 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਯੂਰਪ ਵਿਚ ਇਟਲੀ, ਫਰਾਂਸ, ਸਪੇਨ, ਇੰਗਲੈਂਡ, ਜਰਮਨੀ ਵਿਚ ਦਿਨੋਂ-ਦਿਨ ਮਾਮਲੇ ਵੱਧ ਰਹੇ ਹਨ। ਵਿਸ਼ਵ ਦਾ ਸਭ ਤੋਂ ਤਾਕਤਵਾਰ ਦੇਸ਼ ਯੂ. ਐੱਸ. ਵੀ ਇਸ ਦਾ ਕੇਂਦਰ ਬਣ ਚੁੱਕਾ ਹੈ।

Sanjeev

This news is Content Editor Sanjeev