ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ 'ਚ ਆ ਸਕਦੈ ਵੱਡਾ ਉਛਾਲ, 15 ਫ਼ੀਸਦੀ ਤੱਕ ਵਧ ਸਕਦੀਆਂ ਹਨ ਕੀਮਤਾਂ

12/09/2022 6:49:32 PM

ਨਵੀਂ ਦਿੱਲੀ - ਜਲਦ ਹੀ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਇਲੈਕਟ੍ਰਿਕ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕ ਅਗਲੇ ਵਿੱਤੀ ਸਾਲ 'ਚ ਕੀਮਤਾਂ 'ਚ 15 ਫੀਸਦੀ ਤੱਕ ਦਾ ਉਛਾਲ ਦੇਖ ਸਕਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬੈਟਰੀ ਦੀ ਵਧਦੀ ਕੀਮਤ ਹੋਵੇਗੀ। 

ਵੱਡੇ ਪੱਧਰ 'ਤੇ ਵਧ ਸਕਦੀਆਂ ਹਨ ਕੀਮਤਾਂ

ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਖ਼ਤ ਬੈਟਰੀ ਟੈਸਟਿੰਗ ਮਾਪਦੰਡਾਂ ਨੇ ਪਹਿਲੇ ਪੜਾਅ ਦੇ ਟਰਾਇਲਾਂ ਦੌਰਾਨ ਬੈਟਰੀ ਦੀਆਂ ਕੀਮਤਾਂ ਵਿੱਚ 3-5 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟੈਸਟਿੰਗ ਦੇ ਦੂਜੇ ਪੜਾਅ 'ਚ ਇਹ ਲਾਗਤ 15 ਫੀਸਦੀ ਤੱਕ ਵਧ ਸਕਦੀ ਹੈ। ਸਰਕਾਰ ਨੇ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਘੱਟੋ-ਘੱਟ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਬੈਟਰੀਆਂ ਲਈ ਸੰਸ਼ੋਧਿਤ ਟੈਸਟ ਮਾਪਦੰਡ ਪੇਸ਼ ਕੀਤੇ ਹਨ। ਅਜਿਹੇ 'ਚ ਜੇਕਰ ਤੁਸੀਂ ਅਗਲੇ ਵਿੱਤੀ ਸਾਲ ਤੱਕ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਆਪਣੇ ਬਜਟ 'ਚ 5-15 ਫੀਸਦੀ ਦਾ ਵਾਧਾ ਕਰਨਾ ਹੋਵੇਗਾ, ਕਿਉਂਕਿ ਕਈ ਨਿਰਮਾਤਾਵਾਂ ਵੱਲੋਂ ਇਨਪੁਟ ਲਾਗਤ 'ਚ ਵਾਧੇ ਦਾ ਅਸਰ ਜੇਬ 'ਤੇ ਪਵੇਗਾ। 

ਇਹ ਵੀ ਪੜ੍ਹੋ : ਜਾਂਚ ਦੇ ਘੇਰੇ 'ਚ ਆਏ 3,300 ਤੋਂ ਵੱਧ ਕ੍ਰਿਪਟੋ ਖ਼ਾਤੇ , ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਸ਼ੱਕ

ਸਰਕਾਰ ਨੂੰ ਇਸ ਕਾਰਨ ਲੈਣਾ ਪਿਆ ਫ਼ੈਸਲਾ

ਇਲੈਕਟ੍ਰਿਕ ਵਾਹਨਾਂ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਗਾਹਕਾਂ ਦੀ ਸੁਰੱਖ਼ਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਹਾਲ ਹੀ ਵਿੱਚ ਬੈਟਰੀਆਂ ਲਈ ਸੰਸ਼ੋਧਿਤ ਟੈਸਟ ਮਾਪਦੰਡ ਤਿਆਰ ਕੀਤੇ ਹਨ। ਨਵੀਂ ਬੈਟਰੀ ਸੁਰੱਖਿਆ ਪਾਬੰਦੀਆਂ ਨੂੰ ਦੋ ਪੜਾਵਾਂ ਵਿੱਚ ਵਧਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਪਹਿਲਾ 1 ਦਸੰਬਰ 2022 ਤੱਕ ਲਾਗੂ ਕੀਤਾ ਗਿਆ ਸੀ, ਅਤੇ ਦੂਜਾ 31 ਮਾਰਚ 2023 ਤੱਕ ਪੂਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤ ਨੇ ਰੋਕਿਆ Vivo ਦੇ 27,000 ਮੋਬਾਈਲ ਫੋਨਾਂ ਦਾ ਨਿਰਯਾਤ, ਚੀਨੀ ਕੰਪਨੀ 'ਤੇ ਲੱਗਾ ਇਹ ਦੋਸ਼

ਇਸ ਕਾਰਨ ਵਧ ਸਕਦੀਆਂ ਹਨ ਕੀਮਤਾਂ

ਲੀਥਿਅਮ, ਕੋਬਾਲਟ, ਨਿੱਕਲ ਵਰਗੀਆਂ ਧਾਤਾਂ ਅਤੇ ਇਲੈਕਟ੍ਰਨਿਕਸ ਨਾਲ ਸਬੰਧਿਤ ਵਸਤੂਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।
ਬੈਟਰੀ ਪਰੀਖਣ ਦੇ ਨਿਯਮਾਂ ਦੀ ਸਖਤੀ ਕਾਰਨ ਲਾਗਤ ਵਿਚ ਵਾਧਾ ਹੋਇਆ ਹੈ।
ਚੀਨ ਵਿਚ ਕੋਰੋਨਾ ਪਾਬੰਦੀਆਂ ਕਾਰਨ ਕੱਚੇ ਮਾਲ ਦੇ ਆਯਾਤ ਵਿਚ ਦਿੱਕਤਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : Air India ਦੀ ਬਦਲੇਗੀ ਨੁਹਾਰ, 330 ਅਰਬ ਖ਼ਰਚ ਕਰਕੇ ਕੀਤਾ ਜਾਵੇਗਾ ਆਧੁਨਿਕੀਕਰਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur