DGFT ਦੀ ਕਾਲੀ ਸੂਚੀ ’ਚੋਂ ਨਾਂ ਹਟਿਆ : ਏਅਰਟੈੱਲ

01/31/2020 6:54:35 PM

ਨਵੀਂ ਦਿੱਲੀ (ਭਾਸ਼ਾ)-ਭਾਰਤੀ ਏਅਰਟੈੱਲ ਨੇ ਕਿਹਾ ਕਿ ਉਸ ਦਾ ਨਾਂ ਡਾਇਰੈਕਟੋਰੇਟ ਜਨਰਲ ਅਾਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਦੀ ਕਾਲੀ ਸੂਚੀ ’ਚੋਂ ਹਟਾ ਦਿੱਤਾ ਗਿਆ ਹੈ। ਇਕ ਐਕਸਪੋਰਟ ਪ੍ਰਮੋਸ਼ਨ ਸਕੀਮ ਤਹਿਤ ਐਕਸਪੋਰਟ ਜ਼ਿੰਮੇਵਾਰੀਆਂ ਦਾ ਪੂਰੀ ਤਰ੍ਹਾਂ ਪਾਲਣ ਨਾ ਕਰਨ ਨੂੰ ਲੈ ਕੇ ਏਅਰਟੈੱਲ ਨੂੰ ਇਸ ਸੂਚੀ ’ਚ ਪਾਇਆ ਗਿਆ ਸੀ। ਕੰਪਨੀ ਨੇ ਕਿਹਾ, ‘‘ਅਸੀਂ ਫਾਰਮੈਲਟੀਜ਼ ਨੂੰ ਪੂਰਾ ਕਰਨ ਅਤੇ ਬਾਕੀ ਮਾਮਲਿਆਂ ਨੂੰ ਬੰਦ ਕਰਨ ਲਈ ਵਾਧੂ ਦਸਤਾਵੇਜ਼ ਉਪਲੱਬਧ ਕਰਵਾਉਣ ਲਈ ਅਧਿਕਾਰੀਆਂ ਨਾਲ ਸਰਗਰਮ ਰੂਪ ਨਾਲ ਜੁਡ਼ੇ ਹੋਏ ਹਾਂ। ਡੀ. ਜੀ. ਐੱਫ. ਟੀ. ਦੇ ਸਾਹਮਣੇ ਸਬੰਧਤ ਜਾਣਕਾਰੀ ਅਤੇ ਦਸਤਾਵੇਜ਼ ਪੇਸ਼ ਕਰਨ ਤੋਂ ਬਾਅਦ ਉਸ ਨੂੰ ਹੁਣ ਕਾਲੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।’’ ਇਸ ਹਫਤੇ ਦੇ ਸ਼ੁਰੂ ’ਚ ਕੰਪਨੀ ਨੇ ਕਿਹਾ ਸੀ ਕਿ ਉਹ ਇਸ ਸੂਚੀ ਤੋਂ ਆਪਣਾ ਨਾਂ ਹਟਵਾਉਣ ਲਈ ਕੰਮ ਕਰ ਰਹੀ ਹੈ।

Karan Kumar

This news is Content Editor Karan Kumar