ਬੰਗਾਲ ਗਹਿਣਾ ਉਦਯੋਗ ਨੂੰ ਪ੍ਰਭਾਵਿਤ ਨਹੀਂ ਕਰੇਗਾ LOU

03/23/2018 9:09:35 AM

ਕੋਲਕਾਤਾ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਗਾਰੰਟੀ ਪੱਤਰ (ਐੱਲ.ਓ.ਯੂ) ਜਾਰੀ ਕਰਨ 'ਤੇ ਰੋਕ ਲਗਾਉਣ ਦਾ ਪੱਛਮੀ ਬੰਗਾਲ ਦੇ ਰਤਨ ਅਤੇ ਗਹਿਣਾ ਉਦਯੋਗ 'ਤੇ ਜ਼ਿਆਦਾ ਅਸਰ ਨਹੀਂ ਪਏਗਾ, ਪਰ ਬੈਂਕਾਂ ਦਾ ਲੋਨ ਮਾਰਜਨ ਵਧਾਉਣ ਨਾਲ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ। ਜੀ.ਜੇ.ਈ.ਪੀ.ਸੀ. ਦੇ ਇਕ ਅਧਿਕਾਰੀ ਨੇ ਇਹ ਗੱਲ ਕਹੀਂ। 
ਵਰਣਨਯੋਗ ਹੈ ਕਿ ਐੱਲ.ਓ.ਯੂ. ਦੀ ਵਰਤੋਂ ਵਪਾਰ ਲਈ ਵਿੱਤੀ ਸਾਧਨ ਦੇ ਰੂਪ 'ਚ ਕੀਤੀ ਜਾਂਦੀ ਹੈ। ਰਤਨ ਅਤੇ ਗਹਿਣਾ ਨਿਰਯਾਤ ਪ੍ਰਮੋਸ਼ਨ ਪ੍ਰੀਸ਼ਦ (ਜੀ.ਜੇ.ਈ.ਪੀ.ਸੀ. ਦੇ ਸਾਬਕਾ ਵਾਈਸ-ਚੇਅਰਮੈਨ ਪੰਕਜ ਪਾਰੇਖ ਨੇ ਕਿਹਾ ਕਿ ਗਾਰੰਟੀ ਪੱਤਰ ਦੀ ਵਰਤੋਂ ਕੁਝ ਗਹਿਣਾ ਕਾਰੋਬਾਰੀਆਂ ਵਲੋਂ ਨਿਰਯਾਤ ਲਈ ਹੁੰਦੀ ਹੈ ਪਰ ਬੰਗਾਲ ਦੇ ਗਹਿਣਾ ਨਿਰਮਾਤਾਵਾਂ ਦਾ ਸ਼ਹਿਦ ਹੀ ਆਯਾਤ 'ਚ ਹਿੱਸਾ ਹੋਵੇ। 
ਪਾਰੇਖ ਨੇ ਕਿਹਾ ਕਿ ਇਸ ਖੇਤਰ ਦੇ ਗਹਿਣਾ ਨਿਰਮਾਤਾਵਾਂ 'ਤੇ ਰੋਕ ਦਾ ਕੋਈ ਅਸਰ ਨਹੀਂ ਹੋਵੇਗਾ। ਸਰਾਫਾ ਰਤਨ ਅਤੇ ਗਹਿਣਾ ਐਸੋਸੀਏਸ਼ਨ ਦੇ ਸਕੱਤਰ (ਪੱਛਮੀ ਬੰਗਾਲ) ਰਵੀ ਕਰੇਲ ਨੇ ਕਿਹਾ ਕਿ ਪਹਿਲਾਂ ਕਰਜ਼ ਦਾ 85 ਫੀਸਦੀ ਮਾਰਜਨ ਮੰਗਿਆ ਜਾਂਦਾ ਸੀ ਪਰ ਜਦੋਂ ਤੋਂ ਐੱਲ.ਓ.ਯੂ ਨੂੰ ਲੈ ਕੇ ਘੋਟਾਲਾ ਸਾਹਮਣੇ ਆਇਆ ਹੈ ਉਦੋਂ ਤੋਂ 150 ਫੀਸਦੀ ਤੱਕ ਮਾਰਜਨ ਮੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੇ ਪਹਿਲਾਂ ਹੀ ਮੌਜੂਦਾਂ ਲੈਣਦਾਰਾਂ ਤੋਂ ਜ਼ਿਆਦਾ ਜ਼ਮਾਨਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਚਾਹੁੰਦੇ ਹਨ ਕਿ ਅਸੀਂ ਜ਼ਮਾਨਤ ਵਧਾਉਣ ਜਾਂ ਫਿਰ ਲੋਨ ਦੀ ਰਕਮ ਨੂੰ ਘੱਟ ਕਰਨ।