ਬਕਰੀਦ ਤੋਂ ਪਹਿਲਾਂ ਸਰਕਾਰ ਨੇ ਭੇਡ-ਬਕਰੀਆਂ ਦੇ ਨਿਰਯਾਤ ''ਤੇ ਲਗਾਈ ਪਾਬੰਧੀ

08/12/2018 4:33:47 PM

ਨਵੀਂ ਦਿੱਲੀ — ਬਕਰੀਦ ਤੋਂ ਪਹਿਲਾਂ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ਤੋਂ ਬਕਰੀਆਂ ਅਤੇ ਭੇਡਾਂ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਹੈ। ਯੂਨੀਅਨ ਸ਼ਿਪਿੰਗ ਮੰਤਰਾਲੇ ਦੇ ਇਸ ਫੈਸਲੇ ਨੇ ਬਰਾਮਦਕਾਰਾਂ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। 


ਦੱਸਿਆ ਜਾ ਰਿਹਾ ਹੈ ਕਿ 22 ਅਗਸਤ ਨੂੰ ਬਕਰੀਦ ਤੋਂ ਪਹਿਲਾਂ ਮਿਡਲ-ਈਸਟ ਦੇ ਦੇਸ਼ਾਂ 'ਚ ਤਕਰੀਬਨ 2 ਲੱਖ ਭੇਡ ਅਤੇ ਬਕਰੀਆਂ ਜਾਣੀਆਂ ਸਨ ਪਰ ਅਚਾਲਕ ਮੰਤਰਾਲੇ ਦੇ ਇਸ ਫੈਸਲੇ ਤੋਂ ਬਾਅਦ ਨਿਰਯਾਤਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।

ਦੂਜੇ ਪਾਸੇ ਜਾਨਵਰਾਂ ਦੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜਹਾਜ਼ ਮਾਲਕਾਂ ਨੇ ਯਾਤਰਾ ਲਈ ਵਿਸ਼ੇਸ਼ ਆਗਿਆ ਮੰਗੀ ਸੀ, ਜਿਸ ਨੂੰ ਮੰਤਰਾਲੇ ਨੇ ਉਸ ਸਮੇਂ ਮੰਨ ਲਿਆ ਸੀ। ਆਗਿਆ ਲੈਣ ਤੋਂ ਬਾਅਦ ਵਿਦੇਸ਼ੀ ਗਾਹਕਾਂ ਤੋਂ ਪਸ਼ੂ ਨਿਰਯਾਤਕਾਂ ਨੇ ਐਡਵਾਂਸ ਭੁਗਤਾਨ ਵੀ ਲੈ ਲਿਆ ਹੈ, ਹੁਣ ਇਹ ਫੈਸਲਾ ਬਦਲ ਜਾਣ ਕਾਰਨ ਕਰੋੜਾਂ ਦਾ ਨੁਕਸਾਨ ਹੋਵੇਗਾ।
ਰਿਪੋਰਟਾਂ ਅਨੁਸਾਰ ਰਾਜਸਥਾਨ ਅਤੇ ਦੂਜੇ ਸੂਬਿਆਂ ਤੋਂ ਗੁਜਰਾਤ ਦੀ ਟੂਨਾ ਬੰਦਰਗਾਹ 'ਤੇ ਪਸ਼ੂ ਵੀ ਲੈ ਆਏ ਸਨ, ਜਿਨ੍ਹਾਂ ਨੂੰ ਦੁਬਈ, ਮਸਕਟ ਅਤੇ ਓਮਾਨ ਭੇਜਿਆ ਜਾਣਾ ਸੀਪਰ ਸਰਕਾਰ ਦੇ ਬੈਨ ਤੋਂ ਬਾਅਦ ਉਨ੍ਹਾਂ ਨੂੰ ਬੰਦਰਗਾਹ 'ਤੇ ਹੀ ਰੋਕ ਦਿੱਤਾ ਗਿਆ ਹੈ।