ਮੋਬਾਇਲ ਤੋਂ ਟ੍ਰਾਂਜੈਕਸ਼ਨ ਕਰਨ ਵਾਲੇ ਹੋ ਜਾਓ ਸਾਵਧਾਨ

02/16/2018 6:48:06 PM

ਨਵੀਂ ਦਿੱਲੀ—ਜੇਕਰ ਤੁਸੀਂ ਮੋਬਾਇਲ ਤੋਂ ਫਾਇਨੈਂਸ਼ੀਅਲ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਜਾਨਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਡੇਬਿਟ, ਕ੍ਰੇਡਿਟ ਕਾਰਡ ਅਤੇ ਈ—ਵਾਲਟ ਤੋਂ ਮੋਬਾਇਲ ਟ੍ਰਾਂਜੈਕਸ਼ਨ 'ਚ ਧੋਖਾਧੜੀ ਦੇ ਮਾਮਲੇ 'ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਤੋਂ ਸਰਕਾਰ ਵੀ ਚਿੰਤਿਤ ਹੈ। ਗ੍ਰਹਿ ਮੰਤਾਰਾਲਾ ਨੇ ਇਸ 'ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕੀ ਸਾਰੇ ਸੂਬਿਆਂ ਨੂੰ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਰੋਕਨ ਲਈ ਜਲਦ ਹੀ ਕਾਰਵਾਈ ਕਰਨੀ ਚਾਹੀਦੀ ਹੈ। ਮੰਤਰਾਲਾ ਨੇ ਖੁਫਿਆ ਬਿਊਰਾ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਨੋਡਲ ਏਜੰਸੀ ਨਾਮਿਤ ਕੀਤੀ ਹੈ। ਮੋਬਾਇਲ ਫੋਨ ਅਤੇ ਈ-ਵਾਲਟ ਦਾ ਇਸਤੇਮਾਲ ਕਰ ਫਾਇਨੰਸ਼ਿਅਲ ਟ੍ਰਾਂਜੈਕਸ਼ਨ 'ਚ ਧੋਖਾਧੜੀ ਦੇ ਮਾਮਲੇ ਵਧ ਰਹੇ ਹਨ। ਇਸ ਤਰ੍ਹਾਂ ਦੀ ਧੋਖਾਧੜੀ ਕਰਨ ਵਾਲੇ ਲੋਕ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਨ। 
ਮੰਤਾਰਾਲਾ ਨੇ ਕਿਹਾ ਕਿ ਆਮ ਲੋਕਾਂ 'ਚ ਡਿਜੀਟਲ ਭੁਗਤਾਨ ਵਧਣ ਕਾਰਨ ਧੋਖਾਧੜੀ ਵਧ ਰਹੀ ਹੈ। ਵਿਸ਼ੇਸ਼ ਰੂਪ ਤੋਂ ਡੇਬਿਟ ਅਤੇ ਕ੍ਰੇਡਿਟ ਕਾਰਡ ਅਤੇ ਈ-ਵਾਲਟ ਦੇ ਇਸਤੇਮਾਲ ਜ਼ਰੀਏ ਧੋਖਾਧੜੀ ਦੇ ਮਾਮਲੇ 'ਚ ਵਾਧਾ ਹੋ ਰਿਹਾ ਹੈ। ਮੰਤਰਾਲਾ ਤਹਿਤ ਫੋਨ ਧੋਖਾਧੜੀ 'ਤੇ ਇਕ ਅੰਤਰ ਮੰਤਰਾਲਾ ਸਮੀਤੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਸਮੇਂ-ਸਮੇਂ 'ਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰ ਰਹੀ ਹੈ।