ATM ਤੋਂ ਨਕਦ ਕਢਵਾਉਂਦੇ ਸਮੇਂ ਜ਼ਰੂਰ ਕਰੋ ਇਹ ਛੋਟਾ ਜਿਹਾ ਕੰਮ, ਤੁਹਾਡਾ ਬੈਂਕ ਖਾਤਾ ਰਹੇਗਾ ਸੁਰੱਖਿਅਤ

10/04/2020 2:13:43 PM

ਨਵੀਂ ਦਿੱਲੀ — ਬੈਂਕ ਅਤੇ ਆਰ.ਬੀ.ਆਈ.(Reserve Bank of India) ਆਮ ਲੋਕਾਂ ਦੇ ਪੈਸੇ ਨੂੰ ਖਾਤੇ ਵਿਚ ਸੁਰੱਖਿਅਤ ਰੱਖਣ ਲਈ ਲਗਾਤਾਰ ਕਦਮ ਚੁੱਕ ਰਹੇ ਹਨ। ਹਾਲ ਹੀ ਵਿਚ, ਆਰ.ਬੀ.ਆਈ. ਨੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਜੁੜੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਪਰ ਸਭ ਤੋਂ ਜ਼ਰੂਰੀ ਹੈ ਤੁਹਾਡੀ ਆਪਣੀ ਸਾਵਧਾਨੀ। ਜੀ ਹਾਂ ਥੋੜ੍ਹੀ ਜਿਹੀ ਹਲਕੀ ਗਲਤੀ ਵੀ ਤੁਹਾਡੇ ਬੈਂਕ ਖਾਤੇ ਨੂੰ ਖਾਲ੍ਹੀ ਕਰਨ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ...

ਹਰੀ ਰੋਸ਼ਨੀ ਨੂੰ ਵੇਖਣਾ ਮਹੱਤਵਪੂਰਨ ਕਿਉਂ ਹੈ

ਜਦੋਂ ਤੁਸੀਂ ਏ.ਟੀ.ਐਮ. ਜਾਂਦੇ ਹੋ, ਤਾਂ ਏਟੀਐਮ ਮਸ਼ੀਨ ਦੇ ਕਾਰਡ ਸਲਾਟ ਨੂੰ ਧਿਆਨ ਨਾਲ ਵੇਖੋ। ਜੇ ਤੁਹਾਨੂੰ ਲਗਦਾ ਹੈ ਕਿ ਏ.ਟੀ.ਐਮ. ਕਾਰਡ ਸਲਾਟ ਵਿਚ ਕੋਈ ਛੇੜਛਾੜ ਹੋਈ ਹੈ ਜਾਂ ਜੇ ਸਲਾਟ ਢਿੱਲਾ ਹੈ ਜਾਂ ਕੋਈ ਹੋਰ ਗੜਬੜ ਲੱਗੇ ਤਾਂ ਇਸ ਦਾ ਇਸਤੇਮਾਲ ਨਾ ਕਰੋ।
ਕਾਰਡ ਸਲਾਟ ਵਿਚ ਕਾਰਡ ਲਗਾਉਂਦੇ ਸਮੇਂ ਉਸ ਵਿਚ ਜਲਣ ਵਾਲੀ ਲਾਈਟ 'ਤੇ ਧਿਆਨ ਦਿਓ। ਜੋ ਸਲਾਟ ਵਿਚ ਹਰੀ ਰੋਸ਼ਨੀ ਬਲ ਰਹੀ ਹੈ ਤਾਂ ਏ.ਟੀ.ਐਮ. ਸੁਰੱਖਿਅਤ ਹੈ। ਪਰ ਜੇ ਇਸ ਵਿਚ ਕੋਈ ਲਾਲ ਜਾਂ ਕੋਈ ਵੀ ਲਾਈਟ ਨਹੀਂ ਬਲ ਰਹੀ ਹੈ, ਤਾਂ ਏ.ਟੀ.ਐਮ. ਦੀ ਵਰਤੋਂ ਨਾ ਕਰੋ। ਇਸ ਵਿਚ ਵੱਡੀ ਗੜਬੜ ਹੋ ਸਕਦੀ ਹੈ। ਕਿਉਂਕਿ ਹਰੇ ਰੋਸ਼ਨੀ ਸਿਰਫ ਉਦੋਂ ਜਲਦੀ ਹੈ ਜਦੋਂ ਏਟੀਐਮ ਮਸ਼ੀਨ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ।

ਇਹ ਵੀ ਪੜ੍ਹੋ : Spicejet ਦੇ ਰਹੀ Pre-Booking Extra Baggage 'ਤੇ 25% ਦੀ ਛੋਟ, ਜਾਣੋ ਕੀ ਹੈ ਰੇਟ ਅਤੇ ਸਲੈਬ

ਖਾਲੀ ਹੋ ਸਕਦਾ ਹੈ ਖਾਤਾ 

ਹੈਕਰ ਕਿਸੇ ਵੀ ਯੂਜ਼ਰ ਦਾ ਡਾਟਾ ਏ.ਟੀ.ਐਮ. ਮਸ਼ੀਨ ਵਿਚ ਕਾਰਡ ਲਗਾÎਉਣ ਵਾਲੇ ਸਲਾਟ ਤੋਂ ਚੋਰੀ ਕਰ ਲੈਂਦੇ ਹਨ। ਉਹ ਏ.ਟੀ.ਐਮ. ਮਸ਼ੀਨ ਦੇ ਕਾਰਡ ਸਲਾਟ ਵਿਚ ਅਜਿਹਾ ਉਪਕਰਣ ਰੱਖਦੇ ਹਨ, ਜੋ ਤੁਹਾਡੇ ਕਾਰਡ ਦੀ ਸਾਰੀ ਜਾਣਕਾਰੀ ਨੂੰ ਸਕੈਨ ਕਰਦਾ ਹੈ। ਇਸਦੇ ਬਾਅਦ ਉਹ ਬਲਿਊ ਟੁੱਥ ਜਾਂ ਕਿਸੇ ਹੋਰ ਵਾਇਰਲੈਸ ਡਿਵਾਈਸ ਤੋਂ ਤੁਹਾਡਾ ਡਾਟਾ ਚੋਰੀ ਕਰਦੇ ਹਨ ਅਤੇ ਬੈਂਕ ਖਾਤਾ ਖਾਲ੍ਹੀ ਕਰਦੇ ਹਨ।

ਇਹ ਵੀ ਪੜ੍ਹੋ : Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ

ਜੇ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਤੁਸੀਂ ਹੈਕਰਾਂ ਦੇ ਜਾਲ ਵਿਚ ਫਸ ਗਏ ਹੋ ਅਤੇ ਬੈਂਕ ਵੀ ਬੰਦ ਹਨ, ਤਾਂ ਤੁਰੰਤ ਪੁਲਸ ਨਾਲ ਸੰਪਰਕ ਕਰੋ। ਇਹ ਇਸ ਲਈ ਹੈ ਕਿਉਂਕਿ ਉਥੇ ਤੁਹਾਨੂੰ ਹੈਕਰ ਦੇ ਫਿੰਗਰਪ੍ਰਿੰਟਸ ਮਿਲਣਗੇ। ਇਸ ਦੇ ਨਾਲ ਹੀ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਡੇ ਆਲੇ-ਦੁਆਲੇ ਕਿਸ ਦਾ ਬਲੂਟੁੱਥ ਕਨੈਕਸ਼ਨ ਕੰਮ ਕਰ ਰਿਹਾ ਹੈ। ਇਸ ਨਾਲ ਤੁਸੀਂ ਉਸ ਵਿਅਕਤੀ ਤੱਕ ਪਹੁੰਚ ਸਕਦੇ ਹੋ।

ਤੁਹਾਡੇ ਡੈਬਿਟ ਕਾਰਡ ਦਾ ਪੂਰਾ ਐਕਸੈਸ ਲੈਣ ਲਈ ਹੈਕਰਸ ਕੋਲ ਤੁਹਾਡਾ ਪਿੰਨ ਨੰਬਰ ਹੋਣਾ ਜ਼ਰੂਰੀ ਹੈ। ਹੈਕਰਸ ਪਿੰਨ ਨੰਬਰ ਨੂੰ ਕਿਸੇ ਕੈਮਰੇ ਨਾਲ ਵੀ ਟ੍ਰੈਕ ਕਰ ਸਕਦੇ ਹਨ। ਇਸ ਤੋਂ ਬਚਣ ਲਈ ਜਦੋਂ ਵੀ ਤੁਸੀਂ ਏ.ਟੀ.ਐਮ. ਵਿਚ ਆਪਣਾ ਪਿੰਨ ਨੰਬਰ ਦਾਖਲ ਕਰੋ ਤਾਂ ਦੂਜੇ ਹੱਥ ਨਾਲ ਇਸ ਨੂੰ ਲੁਕਾ ਲਓ। ਤਾਂ ਜੋ ਇਸ ਦਾ ਚਿੱਤਰ ਸੀ.ਸੀ.ਟੀ.ਵੀ. ਕੈਮਰੇ ਵਿਚ ਨਾ ਆ ਜਾਵੇ।

ਇਹ ਵੀ ਪੜ੍ਹੋ : ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ

Harinder Kaur

This news is Content Editor Harinder Kaur