ਬੈਂਕਾਂ ''ਚ ਹੁਣ ਪਾਸਬੁੱਕ ਅਪਡੇਟ ਕਰਵਾਉਣ ਦੇ ਵੀ ਲੱਗਣਗੇ ਚਾਰਜ

01/12/2018 7:26:12 PM

ਨਵੀਂ ਦਿੱਲੀ—ਬੈਂਕ ਆਫ ਇੰਡੀਆ 20 ਜਨਵਰੀ ਤੋਂ ਵੱਖ-ਵੱਖ ਸਰਵਿਸੇਜ਼ ਲਈ ਨਵੇਂ ਚਾਰਜ ਲਾਗੂ ਕਰ ਸਕਦਾ ਹੈ। ਬੋਰਡ ਆਫ ਡਾਇਰੈਕਟਰਸ ਦੀ ਮੰਜ਼ੂਰੀ ਤੋਂ ਬਾਅਦ ਬੀ.ਓ.ਆਈ. ਨੇ 20 ਜਨਵਰੀ ਤੋਂ ਲਾਗੂ ਹੋਣ ਵਾਲੇ ਪ੍ਰਸਤਾਵਿਤ ਨਵੇਂ ਚਾਰਜ ਨੂੰ ਆਪਣੀ ਸਾਈਟ 'ਤੇ ਅਪਲੋਡ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਬੈਂਕ ਨੇ ਏਸਾ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰਨ ਅਤੇ ਘਾਟੇ ਨੂੰ ਘੱਟ ਕਰਨ ਲਈ ਕੀਤਾ ਹੈ। ਦੱਸਣਯੋਗ ਹੈ ਕਿ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ ਮੁਤਾਬਕ ਡੇਬਿਟ ਕਾਰਡ ਵਰਗੀਆਂ ਸਲੈਕਟਿਡ ਸਰਵਿਸ ਨੂੰ ਛੱਡ ਕੇ ਬਾਕੀ ਸੁਵਿਧਾਵਾਂ ਲਈ ਸਾਰੇ ਬੈਂਕ ਆਪਣੇ ਪੱਧਰ 'ਤੇ ਚਾਰਜ ਕਰ ਸਕਦੇ ਹਨ। ਬੀ.ਓ.ਆਈ. ਨੇ ਵੀ ਏਸਾ ਹੀ ਕੀਤਾ ਹੈ।
ਬੀ.ਓ.ਆਈ. ਦੇ ਨਵੇਂ ਚਾਰਜ ਮੁਤਾਬਕ ਬੈਂਕਾਂ ਚੋਂ ਪੈਸਾ ਕੱਢਣਾ, ਜਮਾ ਕਰਵਾਉਣਾ, ਚੈੱਕ ਲਗਾਉਣਾ ਹੋਵੇ ਜਾਂ ਕੇ.ਵਾਈ.ਸੀ. ਕਰਨਾ ਹੋਵੇ, ਇੱੱਥੇ ਤਕ ਕੀ ਪਾਸਬੱਕ ਅਪਡੇਟ ਕਰਵਾਉਣ 'ਤੇ ਵੀ boi ਗਾਹਕਾਂ ਨੂੰ ਬੈਂਕ ਨੂੰ ਚਾਰਜ ਦੇਣਾ ਹੋਵੇਗਾ। 


ਪਾਸਬੁੱਕ ਅਪਡੇਸ਼ਨ ਲਈ 10 ਰੁਪਏ ਚਾਰਜ ਦੇਣਾ ਹੋਵੇਗਾ। ਬੈਲੇਂਸ ਸਟੇਟਮੈਂਟ ਲਈ 25 ਰੁਪਏ ਲੱਗਣਗੇ। 
ਚੈੱਕ ਬੁੱਕ ਰਿਕਵੈਸਟ ਲਈ 25 ਰੁਪਏ ਦੇਣੇ ਹੋਣਗੇ। ਸਿੰਗਨੇਚਰ ਵੈਰੀਫਿਕੇਸ਼ਨ 'ਚ ਇਕ ਵਾਰ 50 ਰੁਪਏ ਚਾਰਜ ਲੱਗੇਗਾ।
ਇੰਟਰੈਸਟ ਸਰਟੀਫਿਕੇਟ ਲਈ 50 ਰੁਪਏ ਦੇਣੇ ਹੋਣਗੇ। ਮੋਬਾਇਲ ਨੰਬਰ ਅਪਡੇਸ਼ਨ ਲਈ 25 ਰੁਪਏ ਦੇਣੇ ਹੋਣਗੇ। ਕੇ.ਵਾਈ.ਸੀ. ਅਪਡੇਸ਼ਨ ਲਈ 25 ਰੁਪਏ ਦੇਣੇ ਹੋਣਗੇ।