ਸਰਕਾਰੀ ਬੈਂਕਾਂ ’ਤੇ ਲੋਨ ਰਿਕਵਰੀ ਦਾ ਦਬਾਅ, 2 ਲੱਖ ਕਰੋੜ ਵਸੂਲਣ ਦਾ ਮਿਲਿਆ ਟਾਰਗੈੱਟ

05/02/2023 3:47:33 PM

ਨਵੀਂ ਦਿੱਲੀ (ਭਾਸ਼ਾ) – ਦੇਸ਼ ਭਰ ’ਚ ਸਰਕਾਰੀ ਬੈਂਕ ਛੇਤੀ ਲੋਨ ਰਿਕਵਰੀ ਲਈ ਇਕ ਸਪੈਸ਼ਲ ਡਰਾਈਵ ਚਲਾ ਸਕਦੇ ਹਨ। ਬੈਂਕਾਂ ਨੇ ਲੱਖਾਂ ਕਰੋੜ ਰੁਪਏ ਦਾ ਕਰਜ਼ਾ ਰਾਈਟ ਆਫ ਅਕਾਊਂਟ ’ਚ ਪਾਇਆ ਹੋਇਆ ਹੈ, ਤਾਂ ਕਿ ਉਹ ਆਪਣੀ ਬੈਲੇਂਸ ਸ਼ੀਟ ਸੁਧਾਰ ਸਕਣ। ਉੱਥੇ ਹੀ ਆਰ. ਬੀ. ਆਈ. ਦੇ ਨਿਯਮਾਂ ਦੇ ਹਿਸਾਬ ਨਾਲ ਆਪਣੇ ਖਾਤੇ ਸਾਫ-ਸੁਥਰੇ ਰੱਖਣ ਲਈ ਬੈਂਕ ਫਸੇ ਹੋਏ ਕਰਜ਼ੇ ਯਾਨੀ ਐੱਨ. ਪੀ. ਏ. ਦੀ ਰਾਸ਼ੀ ਦੀ ਵੱਖ ਤੋਂ ਵਿਵਸਥਾ ਕਰਦੇ ਹਨ।

ਪਰ ਹੁਣ ਇਹ ਜ਼ਿਆਦਾ ਦਿਨ ਨਹੀਂ ਚੱਲਣ ਵਾਲਾ ਹੈ। ਸਰਕਾਰ ਨੇ ਬੈਂਕਾਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਹਨ ਕਿ ਉਹ ਆਪਣੀ ਲੋਨ ਰਿਕਵਰੀ ਦੇ ਪ੍ਰੋਸੈੱਸ ਨੂੰ ਫਾਸਟ ਟ੍ਰੈਕ ’ਤੇ ਲਿਆਉਣ। ਛੇਤੀ ਤੋਂ ਛੇਤੀ ਰਾਈਟ ਆਫ ਅਕਾਊਂਟ ’ਚ ਪਏ ਇਸ ਕਰਜ਼ੇ ਦੀ ਰਿਕਵਰੀ ਕਰਨ।

ਇਹ ਵੀ ਪੜ੍ਹੋ : ਅੱਜ ਤੋਂ ਫ਼ੋਨ 'ਤੇ ਨਹੀਂ ਆਉਣਗੀਆਂ ਸਪੈਮ ਕਾਲ? ਜਾਣੋ ਕੀ ਹੈ TRAI ਦਾ ਨਵਾਂ ਨਿਯਮ

ਰਾਈਟ ਆਫ ਕੀਤੇ ਗਏ ਹਨ 8.16 ਕਰੋੜ ਰੁਪਏ

ਸੂਤਰਾਂ ਮੁਤਾਬਕ ਜਨਤਕ ਖੇਤਰ ਦੇ ਬੈਂਕਾਂ ਨੂੰ ਚਾਲੂ ਵਿੱਤੀ ਸਾਲ ’ਚ ਘੱਟ ਤੋਂ ਘੱਟ 2 ਲੱਖ ਕਰੋੜ ਰੁਪਏ ਦੇ ਰਾਈਟ ਆਫ ਕੀਤੇ ਗਏ ਲੋਨ ਦੀ ਰਿਕਵਰੀ ਕਰਨ ਦਾ ਟਾਰਗੈੱਟ ਦਿੱਤਾ ਗਿਆ ਹੈ। ਵਿੱਤੀ ਸਾਲ 2022-23 ਦੇ ਸ਼ੁਰੂਆਤੀ 9 ਮਹੀਨਿਆਂ ’ਚ ਸਰਕਾਰੀ ਬੈਂਕਾਂ ਨੇ ਆਪਣੇ ਫਸੇ ਕਰਜ਼ੇ ’ਚੋਂ 90,958 ਕਰੋੜ ਰੁਪਏ ਨੂੰ ਆਪਣੇ ਖਾਤਿਆਂ ’ਚੋਂ ਹਟਾ ਦਿੱਤਾ ਹੈ ਯਾਨੀ ਉਨ੍ਹਾਂ ਨੂੰ ਰਾਈਟ ਆਫ ਕਰ ਦਿੱਤਾ ਹੈ।

ਤੁਹਾਨੂੰ ਦੱਸਦੇ ਹਾਂ ਕਿ 2021-22 ਤੋਂ ਪਹਿਲਾਂ ਵਾਲੇ 6 ਸਾਲਾਂ ’ਚ ਸਰਕਾਰੀ ਬੈਂਕਾਂ ਨੇ ਕੁੱਲ 8.16 ਲੱਖ ਕਰੋੜ ਰੁਪਏ ਦੇ ਫਸੇ ਕਰਜ਼ੇ ਨੂੰ ਰਾਈਟ ਆਫ ਕਰ ਦਿੱਤਾ ਸੀ ਜਦ ਕਿ ਦੇਸ਼ ਦੇ ਸਾਰੇ ਕਮਰਸ਼ੀਅਲ ਬੈਂਕਾਂ ਦੇ ਕੁੱਲ 11.17 ਲੱਖ ਕਰੋੜ ਰੁਪਏ ਰਾਈਟ ਆਫ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕੇਂਦਰ ਦੀ ਵੱਡੀ ਕਾਰਵਾਈ, 14 ਮੈਸੇਂਜਰ ਮੋਬਾਈਲ ਐਪ ਕੀਤੇ ਬਲਾਕ, ਦੇਸ਼ ਦੀ ਸੁਰੱਖਿਆ ਨੂੰ ਸੀ ਖ਼ਤਰਾ

ਬੈਂਕ ਤੈਅ ਕਰਨਗੇ ਆਪਣਾ-ਆਪਣਾ ਟਾਰਗੈੱਟ

ਇਸ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਬੈਂਕਾਂ ਨੂੰ ਵੱਖ ਤੋਂ ਕੋਈ ਟਾਰਗੈੱਟ ਨਹੀਂ ਦਿੱਤਾ ਗਿਆ ਹੈ ਸਗੋਂ ਹਰ ਬੈਂਕ ਆਪਣੇ ਹਿਸਾਬ ਨਾਲ ਆਪਣਾ-ਆਪਣਾ ਟਾਰਗੈੱਟ ਤੈਅ ਕਰਨਗੇ ਕਿ ਚਾਲੂ ਵਿੱਤਕੀ ਸਾਲ ’ਚ ਉਹ ਕਿੰਨੇ ਲੋਨ ਦੀ ਵਸੂਲੀ ਕਰਨ ਵਾਲੇ ਹਨ।

ਬੈਂਕਾਂ ਦੇ ਕਿਸੇ ਕਰਜ਼ੇ ਦੇ ਰਾਈਟ ਆਫ ਕਰਨ ’ਤੇ ਕਰਜ਼ਦਾਰ ਉਸ ਤੋਂ ਬਚ ਨਹੀਂ ਸਕਦਾ। ਉਸ ਨੂੰ ਇਹ ਲੋਨ ਬੈਂਕ ਨੂੰ ਉਦੋਂ ਵੀ ਭੁਗਤਾਨ ਕਰਨਾ ਹੁੰਦਾ ਹੈ। ਬੈਂਕ ਸਿਰਫ ਆਪਣੀ ਬੈਲੇਂਸ ਸ਼ੀਟ ਨੂੰ ਸਾਫ-ਸੁਥਰਾ ਰੱਖਣ ਲਈ ਕਿਸੇ ਲੋਨ ਨੂੰ ਰਾਈਟ-ਆਫ ਕਰਦੇ ਹਨ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur