ਬੈਂਕ ਆਫ ਇੰਡੀਆ ਦਾ ਪਹਿਲੀ ਤਿਮਾਹੀ ਦਾ ਮੁਨਾਫਾ 22 ਫੀਸਦੀ ਘਟ ਕੇ 561 ਕਰੋੜ ’ਤੇ ਆਇਆ

08/03/2022 11:19:27 AM

ਨਵੀਂ ਦਿੱਲੀ– ਬੈਂਕ ਆਫ ਇੰਡੀਆ (ਬੀ. ਓ. ਆਈ.) ਦਾ ਸਿੰਗਲ ਸ਼ੁੱਧ ਲਾਭ ਚਾਲੂ ਵਿੱਤੀ ਸਾਲ (2022-23) ਦੀ ਜੂਨ ’ਚ ਸਮਾਪਤ ਪਹਿਲੀ ਤਿਮਾਹੀ ’ਚ 22 ਫੀਸਦੀ ਘਟ ਕੇ 561 ਕਰੋੜ ਰੁਪਏ ਆ ਗਿਆ। ਹਾਲਾਂਕਿ ਤਿਮਾਹੀ ਦੌਰਾਨ ਬੈਂਕ ਦਾ ਡੁੱਬਿਆ ਕਰਜ਼ਾ ਘਟਿਆ ਹੈ ਪਰ ਆਪ੍ਰੇਟਿੰਗ ਖਰਚਾ ਉੱਚਾ ਰਹਿਣ ਕਾਰਨ ਉਸ ਦੇ ਮੁਨਾਫੇ ’ਚ ਕਮੀ ਆਈ ਹੈ। ਬੈਂਕ ਨੇ ਇਹ ਸੂਚਨਾ ਦਿੱਤੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਬੈਂਕ ਨੇ 720 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਮਾਰਚ ਤਿਮਾਹੀ ਦੀ ਤੁਲਨਾ ’ਚ ਵੀ ਬੈਂਕ ਦਾ ਸ਼ੁੱਧ ਲਾਭ 7.4 ਫੀਸਦੀ ਘੱਟ ਰਿਹਾ ਹੈ।
ਬੀ. ਓ. ਆਈ. ਦੀ ਕੁੱਲ ਆਮਦਨ ਵੀ ਅਪ੍ਰੈਲ-ਜੂਨ ਤਿਮਾਹੀ ’ਚ ਘਟ ਕੇ 11,124.36 ਕਰੋੜ ਰੁਪਏ ਰਹਿ ਗਈ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ’ਚ ਬੈਂਕ ਦੀ ਆਮਦਨ 11,641.37 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਦਾ ਆਪ੍ਰੇਟਿੰਗ ਖਰਚਾ 12 ਫੀਸਦੀ ਵਧ ਕੇ 3,041 ਕਰੋੜ ਰੁਪਏ ਹੋ ਗਿਆ।

Aarti dhillon

This news is Content Editor Aarti dhillon