ਬੈਂਕ ਆਫ ਬੜੌਦਾ ਨੇ ਵੀ ਹੋਮ ਲੋਨ ਨੂੰ ਰੈਪੋ ਰੇਟ ਨਾਲ ਜੋੜਿਆ

08/13/2019 1:46:28 PM

ਮੁੰਬਈ — ਭਾਰਤੀ ਸਟੇਟ ਬੈਂਕ ਅਤੇ ਹੋਰ ਬੈਂਕਾਂ ਦੀ ਤਰ੍ਹਾਂ ਜਨਤਕ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਆਫ ਬੜੌਦਾ ਨੇ ਵੀ ਰੈਪੋ ਰੇਟ ਅਧਾਰਿਤ ਹੋਮ ਲੋਨ ਪੇਸ਼ ਕੀਤਾ ਹੈ।

ਬੈਂਕ ਨੇ ਦੱਸਿਆ ਕਿ ਰੈਪੋ ਅਧਾਰਿਤ ਹੋਮ ਲੋਨ ਨਾਲ ਗਾਹਕਾਂ ਕੋਲ ਐੱਮ.ਸੀ.ਐੱਲ.ਆਰ. ਅਧਾਰਿਤ ਰੇਟ ਅਤੇ ਰੈਪੋ ਅਧਾਰਿਤ ਲੋਨ ਦੇ ਵਿਚਕਾਰ ਚੋਣ ਕਰਨ ਦਾ ਵਿਕਲਪ ਹੋਵੇਗਾ। ਸਟੇਟ ਬੈਂਕ, ਕੈਨਰਾ ਬੈਂਕ, ਬੈਂਕ ਆਫ ਇੰਡੀਆ ਸਮੇਤ ਹੋਰ ਸਰਕਾਰੀ ਬੈਂਕ ਪਹਿਲਾਂ ਹੀ ਰੈਪੋ ਰੇਟ ਅਧਾਰਿਤ ਕਰਜ਼ੇ ਦੀ ਪੇਸ਼ਕਸ਼ ਕਰਨ ਦਾ ਐਲਾਨ ਕਰ ਚੁੱਕੇ ਹਨ।