ਲੱਖਾਂ ਬੈਂਕ ਕਰਮਚਾਰੀਆਂ ਲਈ ਖੁਸ਼ਖਬਰੀ, ਜਲਦ ਸੈਲਰੀ ਨਾਲ ਮਿਲ ਸਕਦਾ ਹੈ ਵੈਰੀਏਬਲ ਪੇਅ

11/19/2019 1:12:55 PM

ਕੋਲਕਾਤਾ—ਸਰਕਾਰੀ ਬੈਂਕ ਦੇ ਲਗਭਗ ਅੱਠ ਲੱਖ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਕਰਮਚਾਰੀ ਨੂੰ ਅਗਲੇ ਵਿੱਤੀ ਸਾਲ ਤੋਂ ਸੈਲਰੀ ਦੇ ਇਲਾਵਾ ਪਰਫਾਰਮੈਂਸ-ਲਿੰਕਡ ਇੰਸੈਂਟਿਵ (ਪੀ.ਐੱਲ.ਆਈ.) ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਬੈਂਕ ਦੇ ਮੈਨੇਜਮੈਂਟ ਨੇ ਵੈਰੀਏਬਲ ਪੇਅ ਜਾਂ ਪਰਫਾਰਮੈਂਸ-ਲਿੰਕਡ ਪੇਅ ਦਾ ਪ੍ਰਪੋਜਲ ਦਿੱਤਾ ਸੀ। ਵੈਰੀਏਬਲ ਪੇਅ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਦੇ ਇੰਪਲਾਈਜ਼ ਨੂੰ ਪਹਿਲਾਂ ਤੋਂ ਮਿਲਦੀ ਹੈ।


ਆਈ.ਬੀ.ਏ. ਨੇ ਦਿੱਤਾ ਸੀ ਪ੍ਰਸਤਾਵ
ਸੂਤਰਾਂ ਨੇ ਦੱਸਿਆ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਦੀ ਸੈਲਰੀ 'ਤੇ ਮੋਲ-ਭਾਵ ਕਰਨ ਵਾਲੀ ਕਮੇਟੀ ਨੇ ਪਿਛਲੇ ਹਫਤੇ ਪੀ.ਐੱਲ.ਆਈ. ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਸਿਧਾਂਤਿਕ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਹੈ। ਇਸ ਕਮੇਟੀ ਦੇ ਪ੍ਰਮੁੱਖ ਯੂਨੀਅਨ ਬੈਂਕ ਆਫ ਇੰਡੀਆ ਦੇ ਮੈਨੇਜ਼ਿੰਗ ਡਾਇਰੈਕਟਰ ਰਾਜੀਕਰਨ ਰਾਏ ਹੈ। ਬੈਂਕਾਂ ਦੇ ਐਨੁਅਲ ਰਿਜ਼ਲਟ ਦੀ ਘੋਸ਼ਣਾ ਦੇ ਬਾਅਦ ਪੀ.ਐੱਲ.ਆਈ. ਨੂੰ ਕੈਲਕੁਲੇਟ ਕੀਤਾ ਜਾ ਸਕਦਾ ਹੈ। ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀ ਸੈਲਰੀ 'ਚ ਵਾਧੇ 'ਤੇ ਦੋ-ਪੱਖੀ ਸਮਝੌਤਾ ਹਰੇਕ ਪੰਜ ਸਾਲਾਂ 'ਚ ਹੁੰਦਾ ਹੈ। ਸੈਲਰੀ 'ਚ ਵਾਧੇ ਦੇ 11ਵੇਂ ਸਮਝੌਤੇ 'ਤੇ ਅਜੇ ਗੱਲਬਾਤ ਹੋ ਰਹੀ ਹੈ। ਇਹ ਸਮਝੌਤਾ 1 ਨਵੰਬਰ 2017 ਤੋਂ ਲਾਗੂ ਹੋਣਾ ਹੈ।


ਸੈਲਰੀ ਤੋਂ ਵੱਖਰਾ ਹੋਵੇਗਾ ਪੀ.ਐੱਲ.ਆਈ.
ਆਲ ਇੰਡੀਆ ਬੈਂਕ ਆਫੀਸਰਸ ਕਨਫੇਡਰੈਸ਼ਨ ਦੇ ਜਨਰਲ ਸੈਕੇਰਟਰੀ ਸੌਮਯ ਦੱਤਾ ਨੇ ਕਿਹਾ ਕਿ ਪਰਫਾਰਮੈਂਸ ਲਿੰਕਡ ਪੇਅ ਦੇ ਮੁੱਦੇ 'ਤੇ ਰੁਖ 'ਚ ਬਦਲਾਅ ਹੋਇਆ ਹੈ। ਆਈ.ਬੀ.ਏ. ਨੇ ਸਪੱਸ਼ਟ ਕੀਤਾ ਹੈ ਕਿ ਪੀ.ਐੱਲ.ਆਈ. ਨੂੰ ਸੈਲਰੀ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਹ ਦੋ-ਪੱਖੀ ਸਮਝੌਤੇ 'ਚ ਸੈਲਰੀ 'ਚ ਵਾਧੇ ਤੋਂ ਵੱਖ ਹੋਵੇਗਾ। ਆਈ.ਬੀ.ਏ. ਨੇ ਸੈਲਰੀ 'ਚ 12 ਫੀਸਦੀ ਦੇ ਵਾਧੇ ਦੀ ਪੇਸ਼ਕਸ਼ ਕੀਤੀ ਹੈ, ਜਦੋਂਕਿ ਬੈਂਕ ਯੂਨੀਅਨਸ ਘੱਟੋ-ਘੱਟ 15 ਫੀਸਦੀ ਦੇ ਵਾਧੇ 'ਤ ਜ਼ੋਰ ਦੇ ਰਹੀ ਹੈ।


ਐੱਸ.ਬੀ.ਆਈ. ਪਹਿਲਾਂ ਚੁੱਕੀ ਹੈ ਅਜਿਹੀ ਪੇਸ਼ਕਸ਼
ਸਟੇਟ ਬੈਂਕ ਆਫ ਇੰਡੀਆ ਸਮੇਤ ਕਈ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਵਿਸ਼ੇਸ਼ ਮਾਪਦੰਡਾਂ ਦੇ ਆਧਾਰ 'ਤੇ ਕਰਮਚਾਰੀਆਂ ਨੂੰ ਰਿਵਾਰਡ ਅਤੇ ਇੰਸੈਂਟਿਵ ਦੇ ਪੇਸ਼ਕਸ਼ ਕੀਤੀ ਹੈ ਪਰ ਨਵਾਂ ਸਟਰਕਚਰ ਵੱਖਰਾ ਹੋਵੇਗਾ ਕਿਉਂਕਿ ਇਹ ਵਿਸ਼ੇਸ਼ ਬੈਂਕਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ, ਕਰਮਚਾਰੀਆਂ ਦੇ ਪ੍ਰਦਰਸ਼ਨ 'ਤੇ ਨਹੀਂ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਰਾਜਨ ਨਾਗਰ ਨੇ ਦੱਸਿਆ ਕਿ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਨੇ ਸਿਧਾਂਤਿਕ ਤੌਰ 'ਤੇ ਪੀ.ਐੱਲ.ਆਈ. ਦੇ ਲਈ ਸਹਿਮਤੀ ਦਿੱਤੀ ਹੈ ਕਿਉਂਕਿ ਇਸ ਨਾਲ ਸਾਰੇ ਸਰਕਾਰੀ ਬੈਂਕਾਂ 'ਚ ਸਟਰਕਚਰ ਇਕ ਸਮਾਨ ਹੋ ਜਾਵੇਗਾ। ਇਸ ਦੇ ਤੌਰ ਤਰੀਕਿਆਂ ਨੂੰ ਅਜੇ ਤੈਅ ਕੀਤਾ ਜਾਣਾ ਹੈ।

Aarti dhillon

This news is Content Editor Aarti dhillon