ਬਜਾਜ ਨੇ ਮਹਿੰਗੇ ਕੀਤੇ ਮੋਟਰਸਾਈਕਲ, ਹੁਣ ਇੰਨੀ ਢਿੱਲੀ ਹੋਵੇਗੀ ਜੇਬ

04/11/2021 2:49:21 PM

ਆਟੋ ਡੈਸਕ– ਬਜਾਜ ਆਟੋ ਨੇ ਹਾਲ ਹੀ ’ਚ ਆਪਣੀ ਪਲਸਰ ਸੀਰੀਜ਼ ਦੇ ਮੋਟਰਸਾਈਕਲਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ ਅਤੇ ਹੁਣ ਕੰਪਨੀ ਨੇ ਆਪਣੇ ਐਂਟਰੀ ਲੈਵਲ ਮੋਟਰਸਾਈਕਲ ਬਜਾਜਾ ਸੀ.ਟੀ. 100 ਅਤੇ ਬਜਾਜ ਪਲੈਟਿਨਾ ਦੀ ਪੂਰੀ ਰੇਂਜ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਹੈ। ਬਜਾਜ ਸੀ.ਟੀ. 100 ਦੇ ਕਿੱਕ ਸਟਾਰਟ ਮਾਡਲ ਦੀ ਕੀਮਤ ’ਚ 1,498 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਸ ਦੀ ਕੀਮਤ 49,152 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਨੂੰ 47,654 ਰੁਪਏ ਦੀ ਕੀਮਤ ’ਤੇ ਵੇਚਿਆ ਜਾ ਰਿਹਾ ਸੀ। ਉਥੇ ਹੀ ਸੀ.ਟੀ. 100 ਦੇ ਇਲੈਕਟ੍ਰਿਕ ਸਟਾਰਟ ਮਾਡਲ ਦੀ ਕੀਮਤ ’ਚ 1,696 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 53,498 ਰੁਪਏ ਹੋ ਗਈ ਹੈ। 

ਬਜਾਜ ਪਲੈਟਿਨਾ 100 ਦੇ ਕਿੱਕ ਸਟਾਰਟ ਅਲੌਏ ਵ੍ਹੀਲਜ਼ ਮਾਡਲ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ’ਚ 749 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੀ ਕੀਮਤ ਹੁਣ 52,915 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਇਸ ਦੇ ਡਰੱਮ ਬ੍ਰੇਕ ਮਾਡਲ ਦੀ ਕੀਮਤ ’ਚ 749 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੀ ਕੀਮਤ ਪਹਿਲਾਂ 53,920 ਰੁਪਏ ਸੀ ਜੋ ਹੁਣ 54,669 ਰੁਪਏ ਹੋ ਗਈ ਹੈ।

Model New Price Old Price Difference
CT100 KS Alloy ₹49,152 ₹47,654 ₹1,498
CT110 ES Alloy ₹53,498 ₹51,802 ₹1,696
CT110 ES Alloy X ₹55,494 ₹54,138 ₹1,356
Platina 100 KS Alloy ₹52,915 ₹52,166 ₹749
Platina 100 ES Drum ₹54,669 ₹53,920 ₹749
Platina 110 5-speed Drum ₹60,608 NA NA
Platina 110 H-Gear Disc ₹63,424 ₹64,301 - ₹877
Platina 110 ES ABS ₹67,424 ₹65,920 ₹1,504

Rakesh

This news is Content Editor Rakesh