ਬਜਾਜ ਆਟੋ ਦੇ ਮੁਨਾਫੇ ''ਚ 5.6% ਦੀ ਗਿਰਾਵਟ

07/20/2017 5:26:26 PM

ਨਵੀਂ ਦਿੱਲੀ— ਵਿੱਤ ਸਾਲ 2018 ਦੀ ਪਹਿਲੀ ਤਿਮਾਹੀ 'ਚ ਬਜਾਜ ਆਟੋ ਦਾ ਮੁਨਾਫਾ 5.6 ਫੀਸਦੀ ਘਟਾ ਕੇ 924 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਬਜਾਜ ਆਟੋ ਦਾ ਮੁਨਾਫਾ 978.4 ਕਰੋੜ ਰੁਪਏ ਰਿਹਾ ਸੀ।
-ਆਮਦਨ
ਵਿੱਤ ਸਾਲ 2018 ਦੀ ਪਹਿਲੀ ਤਿਮਾਹੀ 'ਚ ਬਜਾਜ ਆਟੋ ਦੀ ਆਮਦਨ 3.9 ਫੀਸਦੀ ਘਟਾ ਕੇ 5854 ਕਰੋੜ ਰੁਪਏ ਰਹੀ ਹੈ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਬਜਾਜ ਆਟੋ ਦੀ ਆਮਦਨ  6089 ਕਰੋੜ ਰੁਪਏ ਰਹੀ ਸੀ।
ਏਬਿਟਡੀ 
ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬਜਾਜ ਆਟੋ ਦਾ ਏਬਿਟਡਾ 1176 ਕਰੋੜ ਰੁਪਏ ਤੋਂ ਘਟਾ ਕੇ 938.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਬਜਾਜ ਆਟੋ ਦਾ ਏਬਿਟਡਾ ਮਾਰਜਨ 20.5 ਫੀਸਦੀ ਤੋਂ ਘੱਟ ਕੇ 17.2 ਫੀਸਦੀ ਰਿਹਾ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਬਜਾਜ ਆਟੋ ਨੂੰ 32 ਕਰੋੜ ਰੁਪਏ ਦਾ ਇਕਮਾਤਰ ਘਾਟਾ ਹੋਇਆ ਹੈ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ 'ਚ ਬਜਾਜ ਆਟੋ ਦੀ ਹੋਰ ਆਮਦਨ  267 ਕਰੋੜ ਰੁਪਏ ਤੋਂ ਵੱਧ ਕੇ 457.3 ਕਰੋੜ ਰੁਪਏ ਰਹੀ ਹੈ।