ਬਾਬਾ ਰਾਮਦੇਵ ਖ਼ਰੀਦਣਗੇ ਇਹ ਸਾਫਟਵੇਅਰ ਕੰਪਨੀ! ਪਤੰਜਲੀ ਨੇ 830 ਕਰੋੜ ਰੁਪਏ ਦੀ ਕੀਤੀ ਪੇਸ਼ਕਸ਼

02/03/2024 4:09:31 PM

ਨਵੀਂ ਦਿੱਲੀ - ਯੋਗਗੁਰੂ ਬਾਬਾ ਰਾਮਦੇਵ ਹੁਣ ਐਫਐਮਸੀਜੀ ਸੈਕਟਰ ਤੋਂ ਬਾਅਦ ਇੱਕ ਹੋਰ ਕਾਰੋਬਾਰ ਵਿੱਚ ਹੱਥ ਅਜ਼ਮਾਉਣ ਦੀ ਤਿਆਰੀ ਕਰ ਰਹੇ ਹਨ। ਪਤੰਜਲੀ ਆਯੁਰਵੇਦ ਸਾਫਟਵੇਅਰ ਦੇ ਖੇਤਰ 'ਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਲਈ ਕਰੋੜਾਂ ਰੁਪਏ ਖਰਚਣ ਲਈ ਤਿਆਰ ਹੈ। ਇਕ ਰਿਪੋਰਟ ਮੁਤਾਬਕ ਪਤੰਜਲੀ ਆਯੁਰਵੇਦ ਕਰਜ਼ੇ 'ਚ ਡੁੱਬੀ ਸਾਫਟਵੇਅਰ ਕੰਪਨੀ ਰੋਲਟਾ ਇੰਡੀਆ ਨੂੰ ਖਰੀਦਣ 'ਚ ਦਿਲਚਸਪੀ ਦਿਖਾ ਰਹੀ ਹੈ।

ਇਹ ਵੀ ਪੜ੍ਹੋ :    FASTag ਤੋਂ ਲੈ ਕੇ ਵਾਲਿਟ ਤੱਕ 29 ਫਰਵਰੀ ਤੋਂ ਬਾਅਦ Paytm 'ਤੇ ਨਹੀਂ ਮਿਲਣਗੀਆਂ ਇਹ ਸੇਵਾਵਾਂ

ਇਸ ਦੇ ਲਈ ਪਤੰਜਲੀ ਆਯੁਰਵੇਦ ਨੇ ਕਰੀਬ 830 ਕਰੋੜ ਰੁਪਏ ਦਾ ਆਫਰ ਪੇਸ਼ ਕੀਤਾ ਹੈ। ਪਤੰਜਲੀ ਦਾ ਇਹ ਆਫਰ ਆਲ-ਕੈਸ਼ ਆਫਰ ਹੈ। ਜੇਕਰ ਪਤੰਜਲੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ FMCG ਤੋਂ ਬਾਅਦ ਸਾਫਟਵੇਅਰ ਖੇਤਰ 'ਚ ਇਸ ਦੇ ਦਾਖਲੇ ਲਈ ਰਸਤਾ ਸਾਫ ਹੋ ਜਾਵੇਗਾ।

NCLT ਦੀ ਮੁੰਬਈ ਬੈਂਚ ਦਾ ਫੈਸਲਾ

ਪਤੰਜਲੀ ਨੇ ਇਹ ਪੇਸ਼ਕਸ਼ ਅਜਿਹੇ ਸਮੇਂ 'ਚ ਪੇਸ਼ ਕੀਤੀ ਹੈ ਜਦੋਂ ਪਿਛਲੇ ਹਫਤੇ Ashdan Properties ਨੂੰ ਕਰਜ਼ ਦੇਣ ਵਾਲੇ ਬੈਂਕਾਂ ਨੇ ਸਭ ਤੋਂ ਉੱਚੀ ਬੋਲੀ ਦੇਣ ਵਾਲਾ ਐਲਾਨ ਕੀਤਾ ਹੈ। ਪਤੰਜਲੀ ਨੇ NCLT ਦੀ ਮੁੰਬਈ ਬੈਂਚ ਨੂੰ ਆਪਣੀ ਪੇਸ਼ਕਸ਼ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ, ਜਿਸ ਦਾ Ashdan Properties ਨੇ ਵਿਰੋਧ ਕੀਤਾ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ, NCLT ਨੇ ਫੈਸਲਾ ਲੈਣਦਾਰਾਂ ਦੀ ਕਮੇਟੀ 'ਤੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ :    Budget 2024 : ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ, ਇਕ ਕਰੋੜ ਘਰਾਂ ਨੂੰ ਮਿਲੇਗੀ ਮੁਫ਼ਤ ਬਿਜਲੀ

ਕਾਨੂੰਨੀ ਪਹਿਲੂ ਵਿਚਾਰ ਅਧੀਨ 

ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਰਜ਼ਦਾਰਾਂ ਦੀ ਕਮੇਟੀ ਪਤੰਜਲੀ ਦੀ ਪੇਸ਼ਕਸ਼ 'ਤੇ ਵਿਚਾਰ ਕਰਨ ਬਾਰੇ ਕਾਨੂੰਨੀ ਰਾਏ ਲੈ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਤੰਜਲੀ ਦਾ ਇਹ ਆਫਰ ਰਿਣਦਾਤਾਵਾਂ ਲਈ ਮੌਜੂਦਾ ਆਫਰ ਤੋਂ ਵੱਡਾ ਅਤੇ ਬਿਹਤਰ ਹੈ। ਅਜਿਹੇ 'ਚ ਪਤੰਜਲੀ ਦੀ ਪੇਸ਼ਕਸ਼ 'ਤੇ ਵਿਚਾਰ ਕਰਨਾ ਅਤੇ ਸਵੀਕਾਰ ਕਰਨਾ ਕਰਜ਼ ਦੇਣ ਵਾਲੇ ਬੈਂਕਾਂ ਲਈ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ।

ਰੋਲਟਾ ਇੰਡੀਆ 'ਤੇ ਇੰਨਾ ਕਰਜ਼ਾ 

ਰੋਲਟਾ ਇੰਡੀਆ ਇੱਕ ਸਾਫਟਵੇਅਰ ਕੰਪਨੀ ਹੈ, ਜੋ ਰੱਖਿਆ ਖੇਤਰ ਨਾਲ ਸਬੰਧਤ ਤਕਨੀਕੀ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰਦੀ ਹੈ। ਕੰਪਨੀ 'ਤੇ ਯੂਨੀਅਨ ਬੈਂਕ ਆਫ ਇੰਡੀਆ ਦਾ 7,100 ਕਰੋੜ ਰੁਪਏ ਬਕਾਇਆ ਹੈ। ਇਸ ਤੋਂ ਇਲਾਵਾ ਸਿਟੀਗਰੁੱਪ ਸਮੇਤ ਵਿਦੇਸ਼ੀ ਬਾਂਡਧਾਰਕਾਂ ਤੋਂ ਵੀ 6,699 ਕਰੋੜ ਰੁਪਏ ਬਕਾਇਆ ਹਨ। ਇਸ ਤਰ੍ਹਾਂ ਰੋਲਟਾ ਇੰਡੀਆ ਦਾ ਕੁੱਲ ਕਰਜ਼ਾ ਲਗਭਗ 14 ਹਜ਼ਾਰ ਕਰੋੜ ਰੁਪਏ ਬਣਦਾ ਹੈ। ਕੰਪਨੀ ਨੂੰ ਜਨਵਰੀ 2023 ਵਿੱਚ ਦੀਵਾਲੀਆਪਨ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ :    Budget 2024 : ਅੰਤਰਿਮ ਬਜਟ 'ਚ FM ਸੀਤਾਰਮਨ ਨੇ ਔਰਤਾਂ ਲਈ ਕੀਤੇ ਇਹ ਵੱਡੇ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur