ਇਸ ਬੈਂਕ ਦੀ ਵੱਡੀ ਸੌਗਾਤ, FD ਸਮੇਂ ਤੋਂ ਪਹਿਲਾਂ ਤੋੜਣ ''ਤੇ ਹੁਣ ਜੁਰਮਾਨਾ ਨਹੀਂ

01/11/2021 6:45:05 PM

ਮੁੰਬਈ- ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਣ ਮਗਰੋਂ ਕਈ ਵਾਰ ਪੈਸਿਆਂ ਦੀ ਅਚਾਨਕ ਲੋੜ ਪੈ ਜਾਂਦੀ ਹੈ ਤਾਂ ਮਿਆਦ ਤੋਂ ਪਹਿਲਾਂ ਕਢਾਉਣ 'ਤੇ ਜੁਰਮਾਨਾ ਭਰਨਾ ਪੈਂਦਾ ਹੈ ਪਰ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਇਹ ਚਿੰਤਾ ਕਾਫ਼ੀ ਹੱਦ ਤੱਕ ਦੂਰ ਕਰ ਦਿੱਤੀ ਹੈ।

ਸੋਮਵਾਰ ਨੂੰ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਘੋਸ਼ਣਾ ਕੀਤੀ ਕਿ 2 ਸਾਲ ਜਾਂ ਉਸ ਤੋਂ ਵੱਧ ਸਮੇਂ ਲਈ ਕਰਾਈ ਐੱਫ. ਡੀ. ਮਿਆਦ ਪੂਰੀ ਹੋਣ ਤੋਂ ਪਹਿਲਾਂ ਬੰਦ ਕਰਾਉਣ 'ਤੇ ਜੁਰਮਾਨਾ ਨਹੀਂ ਲਾਇਆ ਜਾਵੇਗਾ। ਇਹ ਰਾਹਤ 15 ਦਸੰਬਰ, 2020 ਤੋਂ ਬਾਅਦ ਕਰਾਉਣ ਵਾਲੇ ਐੱਫ. ਡੀ. ਧਾਰਕਾਂ ਲਈ ਵੀ ਲਾਗੂ ਹੁੰਦੀ ਹੈ। 

ਬੈਂਕ ਨੇ ਕਿਹਾ ਕਿ ਗਾਹਕਾਂ ਦੀ ਲੋੜ ਬਾਰੇ ਚਿੰਤਾ ਨੂੰ ਦੇਖ਼ਦੇ ਹੋਏ ਉਸ ਨੇ ਇਹ ਫ਼ੈਸਲਾ ਕੀਤਾ ਹੈ। ਬੈਂਕ ਨੇ ਕਿਹਾ ਕਿ ਪ੍ਰਚੂਨ ਗਾਹਕ ਹੁਣ ਪੈਸਿਆਂ ਦੀ ਅਚਾਨਕ ਲੋੜ ਬਾਰੇ ਚਿੰਤਾ ਕੀਤੇ ਬਿਨਾਂ ਲੰਬੇ ਸਮੇਂ ਦੀ ਬਚਤ ਬਾਰੇ ਸੋਚ ਸਕਦੇ ਹਨ। 2 ਸਾਲ ਤੋਂ ਉੱਪਰ ਲਈ ਬੁੱਕ ਕੀਤੀ ਕੋਈ ਵੀ ਨਵੀਂ ਐੱਫ. ਡੀ. ਜੇਕਰ 15 ਮਹੀਨਿਆਂ ਬਾਅਦ ਸਮੇਂ ਤੋਂ ਪਹਿਲਾਂ ਪੂਰੀ ਕਢਾ ਲਈ ਜਾਂਦੀ ਹੈ ਤਾਂ ਕੋਈ ਜੁਰਮਾਨਾ ਨਹੀਂ ਹੋਵੇਗਾ। ਇਸ ਸੁਵਿਧਾ ਤਹਿਤ ਡਿਪਾਜ਼ਿਟ ਦੀ 25 ਫ਼ੀਸਦੀ ਰਾਸ਼ੀ ਪਹਿਲੀ ਵਾਰ ਕਢਾਉਣ 'ਤੇ ਵੀ ਜੁਰਮਾਨਾ ਨਹੀਂ ਹੋਵੇਗਾ। ਐਕਸਿਸ ਬੈਂਕ ਨੇ ਕਿਹਾ, "15 ਮਹੀਨਿਆਂ ਬਾਅਦ ਬੰਦ ਹੋਣ ਵਾਲੀਆਂ ਸਾਰੀਆਂ ਐੱਫ. ਡੀਜ਼. ਲਈ ਜੁਰਮਾਨਾ ਮੁਆਫ਼ ਕਰ ਦਿੱਤਾ ਗਿਆ ਹੈ।"

Sanjeev

This news is Content Editor Sanjeev