ਦੇਸ਼ ਨੂੰ ਹਰ ਸਾਲ ਔਸਤਨ 100 ਪਾਇਲਟਾਂ ਦੀ ਲੋੜ ਹੋਵੇਗੀ: ਪੁਰੀ

11/28/2019 10:28:21 AM

ਨਵੀਂ ਦਿੱਲੀ—ਭਾਰਤ 'ਚ ਹਵਾਬਾਜ਼ੀ ਖੇਤਰ ਨੂੰ ਹਰ ਸਾਲ ਔਸਤਨ 100 ਪਾਇਲਟਾਂ ਦੀ ਲੋੜ ਹੋਣ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਇਸ ਜ਼ਰੂਰਤ ਨੂੰ ਪੂਰਾ ਕਰਨ ਦੇਸ਼ 'ਚ ਜਹਾਜ਼ ਉਡਾਣਾਂ ਦੀ ਸਿਖਲਾਈ ਅਕਾਦਮੀਆਂ ਨੂੰ ਉੱਨਤ ਕੀਤਾ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਦੇਸ਼ 'ਚ ਜਹਾਜ਼ ਉਡਾਣਾਂ ਦੇ 32 ਸਿਖਲਾਈ ਕੇਂਦਰ ਸੰਚਾਲਿਤ ਹਨ।
ਇਸ 'ਚ ਹਰ ਸਾਲ ਲਗਭਗ 350 ਪਾਇਲਟ ਟਰੇਨ ਕੀਤੇ ਜਾਂਦੇ ਹਨ। ਇਨ੍ਹਾਂ 'ਚੋਂ 23 ਕੇਂਦਰ ਨਿੱਜੀ ਖੇਤਰ ਦੇ ਹਨ ਅਤੇ ਟਾਪ ਨੌ ਕੇਂਦਰ ਵੱਖ-ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਸੰਚਾਲਿਤ ਹਨ। ਪੁਰੀ ਨੇ ਕਿਹਾ ਕਿ ਅਸੀਂ ਹਵਾਬਾਜ਼ੀ ਸੇਵਾਵਾਂ 'ਚ 100 ਜਹਾਜ਼ਾਂ ਨੂੰ ਸ਼ਾਮਲ ਕੀਤੇ ਜਾਣ ਦੇ ਮੱਦੇਨਜ਼ਰ ਸਾਨੂੰ 700 ਪਾਇਲਟਾਂ ਦੀ ਲੋੜ ਹੋਵੇਗੀ। ਇਸ ਦੀ ਸਪਲਾਈ ਲਈ ਜਹਾਜ਼ ਖੇਤਰ ਨੂੰ ਹਰ ਸਾਲ ਔਸਤਨ 100 ਪਾਇਲਟਾਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਅਜੇ 350 ਪਾਇਲਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਹਵਾਈ ਸੈਨਾ ਅਤੇ ਨੌਸੈਨਾ ਦੇ ਕੁਝ ਰਿਟਾਇਰਡ ਪਾਇਲਟ ਵੀ ਜਲਦ ਹਵਾਬਾਜ਼ੀ ਸੇਵਾਵਾਂ ਨਾਲ ਜੁੜਣਗੇ। ਵਰਣਨਯੋਗ ਹੈ ਕਿ ਹਵਾਬਾਜ਼ੀ ਸੇਵਾ 'ਚ ਅਜੇ 9000 ਪਾਇਲਟ ਕਮਾਂਡਰ ਅਤੇ ਹੋਰ ਸ਼੍ਰੇਣੀਆਂ 'ਚ ਕੰਮ ਕਰਦੇ ਹਨ।

Aarti dhillon

This news is Content Editor Aarti dhillon