ਆਟੋ ਸੈਕਟਰ ''ਚ ਚਰਣਬੰਧ ਤਰੀਕੇ ਨਾਲ ਘਟਾਇਆ ਜਾਵੇ GST : ਹੀਰੋ ਮੋਟੋਕਾਰਪ

09/19/2019 2:51:19 PM

ਨਵੀਂ ਦਿੱਲੀ—ਦੋ-ਪਹੀਆ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਮੋਟੋ ਕਾਰਪ ਨੇ ਸਰਕਾਰ ਨੂੰ ਵਾਹਨ ਖੇਤਰ ਦੇ ਲਈ ਚਰਣਬੰਧ ਤਰੀਕੇ ਨਾਲ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੀਆਂ ਦਰਾਂ ਘਟਾਉਣ 'ਤੇ ਵਿਚਾਰ ਕਰਨ ਲਈ ਕਿਹਾ ਹੈ। ਕੰਪਨੀ ਨੇ ਕਿਹਾ ਕਿ ਸਰਕਾਰ ਨੂੰ ਪਹਿਲੇ ਪੜ੍ਹਾਅ 'ਚ ਦੋ-ਪਹੀਆ ਅਤੇ ਬਾਅਦ 'ਚ ਚਾਰ-ਪਹੀਆ ਵਾਹਨਾਂ 'ਤੇ ਟੈਕਸ ਦੀ ਦਰ ਘਟਾਉਣੀ ਚਾਹੀਦੀ ਹੈ।
ਕੰਪਨੀ ਦੇ ਮੁੱਖ ਵਿੱਤ ਅਧਿਕਾਰੀ ਨਿਰੰਜਨ ਗੁਪਤਾ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਸੰਭਾਵਿਤ ਰਾਜਸਵ ਨੁਕਸਾਨ ਨੂੰ ਸੰਭਾਲਣ 'ਚ ਮਦਦ ਮਿਲੇਗੀ। ਉੱਧਰ ਦੇਸ਼ ਦੇ ਲਗਭਗ ਦੋ ਕਰੋੜ ਦੋ-ਪਹੀਆ ਵਾਹਨ ਖਰੀਦਾਰਾਂ ਨੂੰ ਵੀ ਰਾਹਤ ਮਿਲੇਗੀ। ਗੁਪਤਾ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਦਰਾਂ ਘੱਟ (ਜੀ.ਐੱਸ.ਟੀ. ਦੀਆਂ ਦਰਾਂ 'ਚ ਕਮੀ) ਕਰਨ ਨਾਲ ਸਰਕਾਰ ਰਾਜਸਵ ਕੁਲੈਕਸ਼ਨ 'ਤੇ ਉੱਲਟ ਅਸਰ ਪੈਣ ਦੀ ਸੰਭਾਵਨਾ ਹੈ। ਜਦੋਂ ਵਧੀ ਹੋਈ ਵਿਕਰੀ ਇਸ ਨੂੰ ਸੰਭਾਲ ਲਵੇਗੀ। ਉਹ ਵੀ ਉਦੋਂ ਜਦੋਂ ਅਸੀਂ ਰਾਜਸਵ ਆਮਦਨ 'ਚ ਮਾਮੂਲੀ ਗਿਰਾਵਟ ਦਾ ਅਨੁਮਾਨ ਲਗਾ ਰਹੇ ਹੋਈਏ। ਜੇਕਰ ਅਸੀਂ ਚਰਣਬੰਧ ਤਰੀਕੇ ਨਾਲ ਇਸ ਨੂੰ ਲਾਗੂ ਕਰਨ 'ਤੇ ਵਿਚਾਰ ਕਰੀਏ ਤਾਂ ਕੋਈ ਹੱਲ ਨਿਕਲ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲੇ ਪੜ੍ਹਾਅ 'ਚ ਸਿਰਫ ਦੋ-ਪਹੀਆ ਵਾਹਨਾਂ 'ਤੇ ਜੀ.ਐੱਸ.ਟੀ. ਦਰ ਕਟੌਤੀ ਦੇ ਬਾਰੇ 'ਚ ਵਿਚਾਰ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਚਾਹੇ ਤਾਂ 150 ਸੀ.ਸੀ. ਤੱਕ ਇੰਜਣ ਸਮਰੱਥਾ ਵਾਲੇ ਦੋ-ਪਹੀਆ ਵਾਹਨਾਂ ਨੂੰ 18 ਫੀਸਦੀ ਜੀ.ਐੱਸ.ਟੀ. ਦੇ ਦਾਅਰੇ 'ਚ ਲਿਆਉਣ ਦੀ ਸ਼ੁਰੂਆਤ ਕਰ ਸਕਦੀ ਹੈ। ਇਸ ਨਾਲ ਕਰੀਬ 1.6 ਕਰੋੜ ਸੰਭਾਵਿਤ ਗਾਹਕਾਂ ਨੂੰ, ਵਿਸ਼ੇਸ਼ ਕਰਕੇ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕੇ ਦੇ ਖਰੀਦਾਰਾਂ ਨੂੰ ਫਾਇਦਾ ਹੋਵੇਗਾ ਅਤੇ ਇਸ ਦਾ ਸਰਕਾਰ ਦੀ ਆਮਦਨ 'ਤੇ ਵੀ ਘੱਟ ਤੋਂ ਘੱਟ ਅਸਰ ਪਵੇਗਾ।

Aarti dhillon

This news is Content Editor Aarti dhillon