Audi ਭਾਰਤ 'ਚ ਅਪ੍ਰੈਲ ਤੋਂ ਨਹੀਂ ਵੇਚੇਗੀ ਡੀਜ਼ਲ ਇੰਜਣ ਵਾਲੀਆਂ ਕਾਰਾਂ

01/17/2020 9:29:50 PM

ਆਟੋ ਡੈਸਕ-ਔਡੀ ਅਪ੍ਰੈਲ ਤੋਂ ਬੀ.ਐੱਸ.6 ਲਾਗੂ ਹੋਣ ਦੇ ਨਾਲ ਭਾਰਤੀ ਬਾਜ਼ਾਰ 'ਚ ਡੀਜ਼ਲ ਇੰਜਣ ਵਾਲੀਆਂ ਕਾਰਾਂ ਵੇਚਣਾ ਬੰਦ ਕਰ ਦੇਵੇਗੀ। ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਔਡੀ ਹੁਣ ਆਪਣੇ ਮੌਜੂਦਾ ਅਤੇ ਨਵੇਂ ਮਾਡਲਸ 'ਚ ਪੈਟਰੋਲ ਅਤੇ ਇਲੈਕਟ੍ਰਾਨਿਕ ਇੰਜਣ 'ਤੇ ਫੋਕਸ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਬਾਜ਼ਾਰ 'ਚ ਆਉਣ ਵਾਲੀ ਕੰਪਨੀ ਦੀ () (, () ਅਤੇ () ਸਿਡੈਨ ਕਾਰਾਂ 'ਚ ਡੀਜ਼ਲ ਇੰਜਣ ਦਾ ਆਪਸ਼ਨ ਨਹੀਂ ਮਿਲੇਗਾ।

ਪਿਛਲੇ ਕੁਝ ਸਾਲਾਂ ਤੋਂ ਔਡੀ ਦੀਆਂ ਕਾਰਾਂ ਦੀ ਵਿਕਰੀ ਦੀ ਰਫਤਾ ਸੁਸਤ ਹੈ। ਇਸ ਨੂੰ ਦੇਖਦੇ ਹੋਏ ਹੁਣ ਕੰਪਨੀ ਇਕ ਨਵੀਂ ਰਣਨੀਤੀ 'ਤੇ ਕੰਮ ਕਰ ਰਹੀ ਹੈ। ਇਸ ਦੇ ਤਹਿਤ ਔਡੀ ਇਸ ਸਾਲ 8 ਨਵੇਂ ਮਾਡਲ ਲਾਂਚ ਕਰੇਗੀ। ਨਾਲ ਹੀ ਇਲੈਕਟ੍ਰਾਨਿਕ ਗੱਡੀਆਂ 'ਤੇ ਵੀ ਫੋਕਸ ਕਰੇਗੀ।

ਡੀਜ਼ਲ ਕਾਰਾਂ ਬੰਦ ਕਰਨ ਨਾਲ ਕੰਪਨੀ ਨੂੰ ਹੋ ਸਕਦਾ ਹੈ ਨੁਕਸਾਨ
ਇੰਡਸਟਰੀ ਐਕਸਪਰਟਸ ਦਾ ਮੰਨਣਾ ਹੈ ਕਿ ਡੀਜ਼ਲ ਕਾਰਾਂ ਬੰਦ ਕਰਨਾ ਔਡੀ ਲਈ ਚੁਣੌਤੀ ਭਰਿਆ ਹੋਵੇਗਾ ਕਿਉਂਕਿ ਕੰਪਨੀ ਦੀ ਕੁਲ ਵਿਕਰੀ 65 ਫੀਸਦੀ ਹਿੱਸੇਦਾਰੀ ਡੀਜ਼ਲ ਕਾਰਾਂ ਦੀ ਹੈ। ਡੀਜ਼ਲ ਕਾਰਾਂ ਬੰਦ ਕਰਨ ਨਾਲ ਇਸ ਸਾਲ ਔਡੀ ਦੀ ਵਿਕਰੀ 'ਚ ਗਿਰਾਵਟ ਹੋ ਸਕਦੀ ਹੈ। ਦੂਜੇ ਪਾਸੇ 2018 ਦੇ ਮੁਕਾਬਲੇ 2019 'ਚ ਇਸ ਦੀ ਵਿਕਰੀ 29 ਫੀਸਦੀ ਘੱਟ ਰਹੀ ਹੈ। 2018 'ਚ 6,463 ਯੂਨਿਟ ਕਾਰਾਂ ਦੇ ਮੁਕਾਬਲੇ 2019 'ਚ ਔਡੀ ਦੀਆਂ 4,594 ਕਾਰਾਂ ਹੀ ਵਿਕੀਆਂ। ਦੱਸਣਯੋਗ ਹੈ ਕਿ ਅਪ੍ਰੈਲ 2019 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਸਭ ਤੋਂ ਪਹਿਲਾਂ ਡੀਜ਼ਲ ਇੰਜਣ ਵਾਲੀਆਂ ਕਾਰਾਂ ਬੰਦ ਕਰਨ ਦਾ ਐਲਾਨ ਕੀਤਾ ਸੀ। ਮਾਰੂਤੀ ਦਾ ਕਹਿਣਾ ਹੈ ਕਿ ਡੀਜ਼ਲ ਇੰਜਣ ਨੂੰ ਬੀ.ਐੱਸ-6 'ਚ ਅਪਗ੍ਰੇਡ ਕਰਨ ਦੀ ਲਾਗਤ ਜ਼ਿਆਦਾ ਹੋਵੇਗੀ।

Karan Kumar

This news is Content Editor Karan Kumar