ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, ਨਿਕੇਈ ''ਚ 133 ਅੰਕਾਂ ਦਾ ਵਾਧਾ

10/16/2017 9:18:00 AM

ਜਾਪਾਨ—ਏਸ਼ੀਆਈ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿਕੇਈ 132.94 ਅੰਕ ਯਾਨੀ 0.62 ਫੀਸਦੀ ਦੀ ਤੇਜ਼ੀ ਨਾਲ 21288.12 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ ਦੀ ਚਾਲ 'ਚ ਵੀ ਤੇਜ਼ੀ ਹੈ ਅਤੇ ਇਹ 303 ਅੰਕ ਯਾਨੀ 1.05 ਫੀਸਦੀ ਦੇ ਵਾਧੇ ਨਾਲ 28.779.41 'ਤੇ ਨਜ਼ਰ ਆ ਰਿਹਾ ਹੈ। ਉੱਥੇ,ਐੱਸ.ਜੀ.ਐਕਸ ਨਿਫਟੀ 42.50 ਅੰਕ ਯਾਨੀ 0.41 ਫੀਸਦੀ ਦੀ ਉਛਾਲ ਦੇ ਨਾਲ 10,253.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੇਕਸ ਕੋਸਪੀ 0.20 ਫੀਸਦੀ ਤੱਕ ਚੜਿਆ ਹੈ, ਜਦਕਿ ਸਟਰੇਸ ਟਾਈਮ 'ਚ 0.40 ਫੀਸਦੀ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ। ਤਾਈਵਾਨ ਇੰਡੇਕਸ 7.83 ਅੰਕ ਯਾਨੀ 0.07 ਫੀਸਦੀ ਦੀ ਤੇਜ਼ੀ ਨਾਲ 10,731.92 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਦਕਿ ਸ਼ੰਘਾਈ ਕੰਪੋਜਿਟ 0.06 ਫੀਸਦੀ ਦਾ ਹਲਕਾ ਵਾਧਾ ਦਿਖਾਈ ਦੇ ਰਿਹਾ ਹੈ।