ASIA ਬਾਜ਼ਾਰ ਮਿਲੇ-ਜੁਲੇ, SGX ਨਿਫਟੀ 11,940 ਤੋਂ ਥੱਲ੍ਹੇ

11/18/2019 8:32:24 AM

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਮਿਲੇ-ਜੁਲੇ ਕਾਰੋਬਾਰ ਦੇਖਣ ਨੂੰ ਮਿਲ ਰਹੇ ਹਨ। ਨਿਵੇਸ਼ਕਾਂ ਦੀ ਨਜ਼ਰ ਅਮਰੀਕਾ-ਚੀਨ ਵਪਾਰ ਮੁੱਦੇ 'ਤੇ ਹੈ। ਚੀਨ ਦਾ ਬਾਜ਼ਾਰ ਮਾਮੂਲੀ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ।
ਐੱਸ. ਜੀ. ਐਕਸ. ਨਿਫਟੀ ਲਾਲ ਨਿਸ਼ਾਨ 'ਤੇ ਅਤੇ ਜਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਹਰੇ ਨਿਸ਼ਾਨ 'ਤੇ ਹਨ। ਦੱਖਣੀ ਕੋਰੀਆ ਦਾ ਕੋਸਪੀ ਗਿਰਾਵਟ 'ਚ ਦੇਖਣ ਨੂੰ ਮਿਲ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਬੜ੍ਹਤ 'ਚ ਕਾਰੋਬਾਰ ਕਰ ਰਿਹਾ ਹੈ।



ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.11 ਫੀਸਦੀ ਦੀ ਹਲਕੀ ਮਜਬੂਤੀ ਨਾਲ 2,894 'ਤੇ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਐੱਸ. ਜੀ. ਐਕਸ. ਨਿਫਟੀ 8 ਅੰਕ ਯਾਨੀ 0.07 ਫੀਸਦੀ ਡਿੱਗ ਕੇ 11,936 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 64 ਅੰਕ ਯਾਨੀ 0.27 ਫੀਸਦੀ ਦੀ ਮਜਬੂਤੀ ਨਾਲ 23,366 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 280 ਅੰਕ ਯਾਨੀ 1.07 ਫੀਸਦੀ ਦੀ ਬੜ੍ਹਤ ਨਾਲ 26,607 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 7.88 ਅੰਕ ਯਾਨੀ 0.30 ਫੀਸਦੀ ਦੀ ਗਿਰਾਵਟ ਨਾਲ 2,155 ਦੇ ਪੱਧਰ 'ਤੇ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.94 ਅੰਕ ਯਾਨੀ 0.04 ਫੀਸਦੀ ਦੀ ਮਾਮੂਲੀ ਮਜਬੂਤੀ ਨਾਲ 3,240 'ਤੇ ਕਾਰੋਬਾਰ ਕਰ ਰਿਹਾ ਹੈ।