ਜਪਾਨ ਦਾ ਨਿੱਕੇਈ 200 ਤੋਂ ਵੱਧ ਮਜਬੂਤ, SGX ਨਿਫਟੀ 16 ਅੰਕ ਡਿੱਗਾ

09/19/2019 8:38:59 AM

ਨਵੀਂ ਦਿੱਲੀ— ਯੂ. ਐੱਸ. ਫੈੱਡ ਦੀ ਪਾਲਿਸੀ ਜਾਰੀ ਹੋਣ ਮਗਰੋਂ ਏਸ਼ੀਆਈ ਬਾਜ਼ਾਰਾਂ 'ਚ ਮਿਲੀ-ਜੁਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ, ਸਾਊਦੀ ਦੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋਣ 'ਚ ਮਹੀਨੇ ਲੱਗ ਸਕਦੇ ਹਨ। ਯੂ. ਐੱਸ. ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਵਿਚਕਾਰ ਬਾਜ਼ਾਰ ਦੀ ਨਜ਼ਰ ਜਪਾਨ ਦੀ ਵੀਰਵਾਰ ਨੂੰ ਜਾਰੀ ਹੋਣ ਵਾਲੀ ਪਾਲਿਸੀ 'ਤੇ ਹੈ, ਜਿਸ ਕਾਰਨ ਸਟਾਕਸ ਸੀਮਤ ਦਾਇਰੇ 'ਚ ਹਨ।

 



ਹਾਲਾਂਕਿ ਜਪਾਨ ਦਾ ਬਾਜ਼ਾਰ ਸ਼ਾਨਦਾਰ ਬੜ੍ਹਤ 'ਚ ਹੈ, ਜਦੋਂ ਕਿ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਸਪਾਟ ਹੋ ਕੇ 2,986 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 16 ਅੰਕ ਯਾਨੀ 0.14 ਫੀਸਦੀ ਡਿੱਗ ਕੇ 10,840 'ਤੇ ਕਾਰੋਬਾਰ ਕਰ ਰਿਹਾ ਹੈ।
ਜਪਾਨ ਦਾ ਬਾਜ਼ਾਰ ਨਿੱਕੇਈ 'ਚ 222 ਅੰਕ ਯਾਨੀ 1 ਫੀਸਦੀ ਦੀ ਤੇਜ਼ੀ ਹੈ ਤੇ ਇਹ 22,183 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 268 ਅੰਕ ਦੀ ਗਿਰਾਵਟ ਨਾਲ 26,485 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.4 ਫੀਸਦੀ ਦੀ ਤੇਜ਼ੀ ਨਾਲ 2,080 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 1.16 ਅੰਕ ਯਾਨੀ 0.04 ਫੀਸਦੀ ਦੀ ਹਲਕੀ ਮਜਬੂਤੀ ਨਾਲ 3,168 'ਤੇ ਕਾਰੋਬਾਰ ਕਰ ਰਿਹਾ ਹੈ।