ਅਸ਼ੋਕ ਲੇਲੈਂਡ ਨੇ ਉਤਪਾਦਨ ਕੀਤਾ ਸ਼ੁਰੂ

05/14/2020 12:17:15 AM

ਨਵੀਂ ਦਿੱਲੀ (ਭਾਸ਼ਾ)-ਹਿੰਦੂਜਾ ਸਮੂਹ ਦੀ ਕਮਰਸ਼ੀਅਲ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਦੇਸ਼ 'ਚ ਆਪਣੇ ਸਾਰੇ ਪਲਾਂਟਾਂ 'ਚ ਉਤਪਾਦਨ ਫਿਰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਪਿਨ ਸੋਨੋਧੀ ਨੇ ਕਿਹਾ ਕਿ ਲਾਕਡਾਊਨ ਨਿਯਮਾਂ 'ਚ ਰਾਹਤ ਤੋਂ ਬਾਅਦ ਅਸੀਂ ਆਪਣੇ ਸਾਰੇ ਘਰੇਲੂ ਪਲਾਂਟਾਂ 'ਚ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਬੰਧਤ ਅਧਿਕਾਰੀਆਂ ਵੱਲੋਂ ਲਾਜ਼ਮੀ ਅਧਿਕਾਰ ਪ੍ਰਾਪਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਦੇ ਸਮਾਨ ਸਾਰੇ ਲਾਜ਼ਮੀ ਸਿਹਤ ਅਤੇ ਸੁਰੱਖਿਆ ਮਾਪਦੰਡ ਦੀ ਪਾਲਣਾ ਸੁਨਿਸਚਿਤ ਕਰੇਗੀ। ਦੇਸ਼ ਭਰ 'ਚ ਕੰਪਨੀ ਦੇ 7 ਪਲਾਂਟ ਹਨ।

Karan Kumar

This news is Content Editor Karan Kumar