ਅਸ਼ੋਕ ਲੇਲੈਂਡ ਦੀ ਅਗਸਤ ''ਚ ਵਿਕਰੀ 47 ਫੀਸਦੀ ਡਿੱਗੀ

09/04/2019 9:54:01 AM

ਨਵੀਂ ਦਿੱਲੀ—ਹਿੰਦੁਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦੀ ਕੁੱਲ ਵਿਕਰੀ ਅਗਸਤ 'ਚ 47 ਫੀਸਦੀ ਘਟ ਕੇ 9,231 ਵਪਾਰਕ ਵਾਹਨ ਰਹੀ | ਪਿਛਲੇ ਸਾਲ ਇਸ ਮਹੀਨੇ 'ਚ ਕੰਪਨੀ ਨੇ 17,386 ਵਾਹਨ ਦੀ ਵਿਕਰੀ ਕੀਤੀ ਸੀ | 
ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਮਾਧਿਅਮ ਅਤੇ ਭਾਰੀ ਵਪਾਰਕ ਵਾਹਨਾਂ ਦੀ ਵਿਕਰੀ ਇਸ ਮਹੀਨੇ 'ਚ 5,349 ਇਕਾਈ ਰਹੀ | ਇਹ ਪਿਛਲੇ ਸਾਲ ਅਗਸਤ 'ਚ ਕੰਪਨੀ ਦੇ ਅਜਿਹੇ 13,158 ਵਾਹਨਾਂ ਦੀ ਵਿਕਰੀ ਤੋਂ 59 ਫੀਸਦੀ ਘਟ ਹੈ | ਹਲਕੇ ਵਪਾਰਕ ਵਾਹਨ ਸ਼੍ਰੇਣੀ 'ਚ ਕੰਪਨੀ ਨੇ ਇਸ ਸਮੇਂ 'ਚ 3,882 ਵਾਹਨ ਵੇਚੇ ਜੋ ਪਿਛਲੇ ਸਾਲ ਇਸ ਸਮੇਂ 'ਚ ਵੇਚੇ ਗਏ 4,228 ਵਾਹਨਾਂ ਦੇ ਮੁਕਾਬਲੇ ਅੱਠ ਫੀਸਦੀ ਘਟ ਹੈ |

Aarti dhillon

This news is Content Editor Aarti dhillon