ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਅਰੁਣ ਜੇਤਲੀ ਨਹੀਂ ਬਣਨਗੇ ਵਿੱਤ ਮੰਤਰੀ : ਸੂਤਰ

05/24/2019 7:17:01 PM

ਨਵੀਂ ਦਿੱਲੀ—ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ 'ਚ ਕੇਂਦਰੀ ਵਿੱਤੀ ਅਰੁਣ ਜੇਤਲੀ ਦੋਬਾਰਾ ਵਿੱਤ ਮੰਤਰਾਲਾ ਦਾ ਕਾਰਜਕਾਲ ਨਹੀਂ ਸੰਭਾਲਣਗੇ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਰੁਣ ਜੇਟਲੀ ਵਿੱਤ ਮੰਤਰਾਲਾ 'ਚ ਚੋਟੀ ਦੇ ਅਹੁਦੇ ਨੂੰ ਲੈ ਕੇ ਇਸ ਵਾਰ ਕੋਈ ਦਿਲਚਸਪੀ ਨਹੀਂ ਦਿਖਾ ਸਕਦੇ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ 'ਚ ਉਨ੍ਹਾਂ ਦੀ ਸਿਹਤ 'ਚ ਕਾਫੀ ਗਿਰਾਵਟ ਆਈ ਹੈ।

ਦੱਸਣਯੋਗ ਹੈ ਕਿ 2019 ਦੀਆਂ ਆਮ ਚੋਣਾਂ 'ਚ ਬੀ.ਜੇ.ਪੀ. ਆਪਣੇ ਦਮ 'ਤੇ 300 ਤੋਂ ਜ਼ਿਆਦਾ ਸੀਟਾਂ ਜਿੱਤਣ 'ਚ ਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਉਹ ਯਕੀਨਨ ਤੌਰ 'ਤੇ ਵਿੱਤ ਮੰਤਰੀ ਨਹੀਂ ਬਣਨ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਉਹ ਥੋੜਾ ਘਟ ਤਣਾਅ ਵਾਲਾ ਕੋਈ ਮੰਤਰਾਲਾ ਸੰਭਾਲਣਗੇ। ਜੇਤਲੀ ਨੇ ਇਸ ਦੇ ਬਾਰੇ 'ਚ ਪੁੱਛੇ ਗਏ ਸਵਾਲ ਦਾ ਜਵਬ ਨਹੀਂ ਦਿੱਤਾ। ਨਾ ਤਾਂ ਉਨ੍ਹਾਂ ਨੇ ਮੈਸੇਜ ਦਾ ਜਵਾਬ ਦਿੱਤਾ ਅਤੇ ਨਾਲ ਹੀ ਟੈਲੀਫੋਨ ਚੁੱਕਿਆ। ਜੇਤਲੀ ਨੇ ਨਿੱਜੀ ਸਕੱਤਰ ਐੱਸ.ਡੀ. ਰਾਣਾਕੋਟੀ ਅਤੇ ਸਹਾਇਕ ਸਕੱਤਰ ਪਦਮ ਸਿੰਘ ਜਾਮਵਾਲ ਨੇ ਇਸ ਦੇ ਬਾਰੇ 'ਚ ਈ-ਮੇਲ 'ਚ ਪੁੱਛੇ ਗਏ ਸਵਾਲ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਓ.ਐੱਸ.ਡੀ. ਪਾਰਸ ਸੰਖਲਾ ਨੇ ਵੀ ਟੈਲੀਫੋਨ ਕਾਲ, ਮੇਲ ਜਾਂ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ।

ਬੀ.ਜੇ.ਪੀ. ਅਤੇ ਸਰਕਾਰ 'ਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਬਾਅਦ ਤੀਸਰੇ ਸਭ ਤੋਂ ਦਿੱਗਜ ਨੇਤਾਵਾਂ 'ਚੋਂ ਇਕ ਜੇਤਲੀ ਵੀਰਵਾਰ ਰਾਤ ਬੀ.ਜੇ.ਪੀ. ਦਫਤਰ 'ਚ ਹੋਈ ਪ੍ਰੋਗਰਾਮ 'ਚ ਸ਼ਿਕਰਤ ਕਰਨ ਨਹੀਂ ਜਾ ਸਕੇ। ਪਿਛਲੇ ਦੋ ਹਫਤਿਆਂ ਤੋਂ ਉਹ ਜਨਤਕ ਤੌਰ 'ਤੇ ਕਿਤੇ ਦਿਖਾਈ ਨਹੀਂ ਦਿੱਤੇ ਹਾਲਾਂਕਿ ਉਬ ਬਲਾਗ ਲਿਖ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਮੈਸੇਜ ਵੀ ਪਾ ਰਹੇ ਹਨ।

Karan Kumar

This news is Content Editor Karan Kumar