ਅਰਹਰ,ਮਾਂਹ ਵਾਅਦਾ ''ਤੇ ਲੱਗੀ ਪਾਬੰਦੀ ਹਟੀ: NCDEX

11/19/2017 9:40:39 AM

ਨਵੀਂ ਦਿੱਲੀ—ਘਰੇਲੂ ਕਮੋਡਿਟੀ ਬਾਜ਼ਾਰ ਐੱਨ.ਸੀ.ਡੀ.ਈ.ਐਕਸ. ਨੇ ਕਿਸਾਨਾਂ ਦੇ ਹਿੱਤ 'ਚ ਹਰ ਕਿਸਮ ਦੀਆਂ ਦਾਲਾਂ ਦੀ ਬਰਾਮਦ 'ਤੇ ਲੱਗੀ ਪਾਬੰਦੀ ਹਟਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਐੱਨ.ਸੀ.ਡੀ.ਈ.ਐਕਸ. ਨੇ ਅਰਹਰ ਅਤੇ ਮਾਂਹ ਦਾਲ ਦੇ ਵਾਅਦਾ ਕਾਰੋਬਾਰ 'ਤੇ ਕਰੀਬ ਇਕ ਦਹਾਕੇ ਤੋਂ ਲੱਗੀ ਪਾਬੰਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਐੱਨ.ਸੀ. ਡੀ. ਈ. ਐਕਸ. ਨੇ ਇਕ ਬਿਆਨ 'ਚ ਕਿਹਾ ਕਿ ਦਾਲਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨਾ ਇਸ ਸਮੇਂ ਮੋਹਰੀ ਕਦਮ ਹੈ, ਜਦੋਂ ਉਨ੍ਹਾਂ ਦੀਆਂ ਕੀਮਤਾਂ ਹੇਠਲੇ ਸਮਰਥਨ ਮੁੱਲ ( ਐੱਮ.ਐੱਸ.ਪੀ.) ਤੋਂ ਹੇਠਾਂ ਹਨ। ਇਸ ਦੇ ਨਾਲ ਹੀ ਇਹ ਅਰਹਰ ਅਤੇ ਮਾਂਹ ਵਰਗੀਆਂ ਦਾਲਾਂ 'ਚ ਵਾਅਦਾ ਕਾਰੋਬਾਰ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਸਭ ਤੋਂ ਢੁੱਕਵਾਂ ਸਮਾਂ ਹੈ।