‘ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਮੇਂ ਨੂੰ ਘੱਟ ਕਰਨ ਲਈ ਤਕਨੀਕ ਵਿਕਸਿਤ ਕਰੇ ARAI’

11/21/2021 4:05:19 PM

ਪੁਣੇ (ਭਾਸ਼ਾ) – ਕੇਂਦਰੀ ਭਾਰੀ ਉਦਯੋਗ ਮੰਤਰੀ ਮਹਿੰਦਰ ਨਾਥ ਪਾਂਡੇ ਨੇ ਕਿਹਾ ਕਿ ਭਾਰਤੀ ਮੋਟਰ ਵਾਹਨ ਖੋਜ ਸੰਘ ( ਏ. ਆਰ. ਏ.ਆਈ.) ਨੂੰ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਮੇਂ ਨੂੰ ਘੱਟ ਕਰਨ ਲਈ ਤਕਨੀਕ ਵਿਕਸਿਤ ਕਰਨੀ ਚਾਹੀਦੀ ਹੈ। ਭਾਰੀ ਉਦੋਯਗ ਮੰਤਰਾਲਾ ਵਲੋਂ ਏ. ਆਰ. ਏ. ਆਈ., ਸਿਆਮ ਅਤੇ ਏ. ਸੀ. ਐੱਮ. ਏ. ਦੇ ਸਹਿਯੋਗ ਨਾਲ ਆਯੋਜਿਤ ਇਕ ਉਦਯੋਗ ਸੰਵਾਦ ਸੰਮੇਲਨ ਤੋਂ ਬਾਅਦ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।

ਮੋਟਰ ਵਾਹਨ ਖੇਤਰ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇਹ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਵਾਹਨ ਖੇਤਰ ਕੁੱਲ ਘਰੇਲੂ ਉਤਪਾਦ ’ਚ ਲਗਭਗ 14-15 ਫੀਸਦੀ ਦਾ ਯੋਗਦਾਨ ਦਿੰਦਾ ਹੈ ਜੋ 25-30 ਫੀਸਦੀ ਤੱਕ ਜਾ ਸਕਦਾ ਹੈ ਅਤੇ ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪੂਰਾ ਕਰਨ ’ਚ ਮਦਦ ਕਰ ਸਕਦਾ ਹੈ। ਪਾਂਡੇ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ’ਚ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਗਈਆਂ ਯੋਜਨਾਵਾਂ ਅਤੇ ਸਬਸਿਡੀ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ’ਚ ਭਾਰੀ ਵਾਧਾ ਹੋਇਆ ਹੈ।

'

Harinder Kaur

This news is Content Editor Harinder Kaur