ਕਸ਼ਮੀਰ ਦੇ ਬਾਗਾਂ ''ਚ ਸੜ ਰਹੇ ਸੇਬ, 35 ਲੱਖ ਲੋਕਾਂ ਨੂੰ ਹੋ ਰਿਹਾ ਨੁਕਸਾਨ

09/19/2019 4:50:54 PM

ਬਿਜ਼ਨੈੱਸ ਡੈਸਕ—ਦੁਨੀਆ 'ਚ ਸੇਬ ਪੈਦਾ ਕਰਨ ਵਾਲੇ ਸਭ ਤੋਂ ਵੱਡੇ ਇਲਾਕਿਆਂ 'ਚੋਂ ਇਕ ਕਸ਼ਮੀਰ ਹੈ। ਕਸ਼ਮੀਰ ਦੇ ਸੋਪੋਰ ਦਾ ਬਾਜ਼ਾਰ ਆਮ ਤੌਰ 'ਤੇ ਟਰੱਕਾਂ ਅਤੇ ਸੇਬਾਂ ਨਾਲ ਭਰਿਆ ਰਹਿੰਦਾ ਹੈ। ਇਹ ਸਮਾਂ ਸੇਬ ਦੀ ਫਸਲ ਤਿਆਰ ਹੋਣ ਦਾ ਹੈ ਪਰ ਇਸ ਸਾਲ ਇਥੇ ਸੁੰਨ੍ਹ ਪਸਰੀ ਹੈ। ਬੀਤੇ ਮਹੀਨੇ ਕੇਂਦਰ ਸਰਕਾਰ ਨੇ ਇਸ ਸੂਬੇ ਦਾ ਵਿਸ਼ੇਸ਼ ਦਰਜਾ (ਧਾਰਾ 370) ਖਤਮ ਕਰ ਦਿੱਤੀ। ਸਰਕਾਰ ਦੇ ਇਸ ਕਦਮ ਨਾਲ ਉਪਜੀ ਅਸ਼ਾਂਤੀ ਨੇ ਅਰਥਵਿਵਸਥਾ ਦੀ ਕਮਰ ਤੋੜ ਦਿੱਤੀ ਹੈ।
ਖਰਾਬ ਹੋ ਰਹੀ ਹੈ ਸੇਬ ਦੀ ਫਸਲ
ਸੋਪੋਰ ਅਤੇ ਆਲੇ-ਦੁਆਲੇ ਦੇ ਪੂਰੇ ਇਲਾਕਿਆਂ 'ਚ ਦਰਖਤ 'ਤੇ ਸੇਬ ਲਟਕ ਰਹੇ ਹਨ ਅਤੇ ਖਰਾਬ ਹੋ ਕੇ ਹੇਠਾਂ ਡਿੱਗ ਰਹੇ ਹਨ। ਇਕ ਸਥਾਨਕ ਵਪਾਰੀ ਹਾਜ਼ੀ ਨੇ ਕਿਹਾ ਕਿ ਅਸੀਂ ਤਾਂ ਦੋਵੇ ਪਾਸੇ ਫਸੇ ਹੋਏ ਹਾਂ ਨਾ ਇੱਧਰ ਜਾ ਸਕਦੇ ਹਾਂ ਨਾ ਉੱਧਰ। ਵਪਾਰੀਆਂ ਦਾ ਕਹਿਣਾ ਹੈ ਕਿ ਨਾ ਸਿਰਫ ਫਲ ਉਦਯੋਗ ਸਗੋਂ ਕਸ਼ਮੀਰ ਦੇ ਦੋ ਹੋਰ ਮੁੱਖ ਸੈਕਟਰ ਸੈਰ ਸਪਾਟਾ ਅਤੇ ਦਸਤਕਾਰੀ 'ਤੇ ਵੀ ਵੱਡੀ ਮਾਰ ਪਈ ਹੈ। ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ 'ਚ ਹਾਊਸ ਬੋਟ ਚਲਾਉਣ ਵਾਲੇ ਇਕ ਸ਼ਖਸ ਕਹਿੰਦਾ ਹੈ ਕਿ ਇਸ ਸਾਲ ਸੈਲਾਨੀਆਂ ਦੇ ਆਉਣ ਦਾ ਮੌਸਮ ਪੂਰੀ ਤਰ੍ਹਾਂ ਨਾਲ ਬੇਕਾਰ ਹੋ ਗਿਆ। ਇਸ ਨਾਲ ਸਥਾਨਕ ਲੋਕਾਂ 'ਚ ਨਾਰਾਜ਼ਗੀ ਹੈ। ਸੇਬ ਬਗਾਨ ਦੇ ਮਾਲਿਕ ਅਤੇ ਸੇਬ ਵਪਾਰੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਬਾਜ਼ਾਰ ਭਾਰਤ ਅਤੇ ਵਿਦੇਸ਼ ਦੇ ਖਰੀਦਾਰਾਂ ਤੋਂ ਕਟ ਗਏ ਹਨ। ਲੋਕ ਘਰਾਂ 'ਚ ਹਨ, ਟਰੱਕ ਗਰਾਜਾਂ ਅਤੇ ਦਰਖਤਾਂ 'ਤੇ ਲੱਗੇ ਸੇਬ ਪੱਕ ਕੇ ਹੇਠਾਂ ਡਿੱਗ ਰਹੇ ਹਨ।


ਸੇਬ ਕਾਰੋਬਾਰ ਨਾਲ ਜੁੜੇ 35 ਲੱਖ ਲੋਕ
ਸੋਪੋਰ ਨੂੰ ਉਸ ਦੇ ਹਰੇ ਭਰੇ ਬਾਗਾਂ, ਵੱਡੇ ਘਰਾਂ ਅਤੇ ਖੁਸ਼ਹਾਲੀ ਦੇ ਕਾਰਨ ਸਥਾਨਕ ਲੋਕ 'ਲਿਟਿਲ ਲੰਡਨ' ਵੀ ਕਹਿੰਦੇ ਹਨ। ਇਨ੍ਹੀਂ ਦਿਨੀਂ ਇਥੇ ਸ਼ਾਂਤੀ ਦੇਖਣ ਨੂੰ ਮਿਲ ਰਹੀ ਹੈ। ਬਾਗਾਂ ਅਤੇ ਘਰਾਂ ਦੇ ਗੇਟ ਬੰਦ ਪਏ ਹਨ, ਲੋਕ ਬਾਹਰ ਨਿਕਲਣ ਤੋਂ ਡਰ ਰਹੇ ਹਨ ਅਤੇ ਕਾਰੋਬਾਰ ਤਾਂ ਪੂਰੀ ਤਰ੍ਹਾਂ ਨਾਲ ਠੱਪ ਹੈ। ਬੀਤੇ ਹਫਤੇ ਸਵੇਰੇ ਦੀ ਨਮਾਜ਼ ਲਈ ਮਸਜ਼ਿਦ ਵੱਲ ਜਾਂਦੇ ਇਕ ਵਪਾਰੀ ਨੇ ਕਿਹਾ ਕਿ ਹਰ ਕੋਈ ਡਰਿਆ ਹੋਇਆ ਹੈ, ਕੋਈ ਨਹੀਂ ਆਵੇਗਾ। ਸੇਬ ਕਸ਼ਮੀਰ ਦੀ ਅਰਥਵਿਵਸਥਾ ਦੇ ਲਈ ਜੀਵਨ ਦਾ ਆਧਾਰ ਹੈ, ਇਸ ਨਾਲ ਕਸ਼ਮੀਰ ਦੇ 35 ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨ ਭਾਵ ਕਰੀਬ ਅੱਧੀ ਆਬਾਦੀ।


ਹੌਲੀ-ਹੌਲੀ ਪਟਰੀ 'ਤੇ ਆ ਰਹੀ ਜ਼ਿੰਦਗੀ
ਅਗਸਤ ਮਹੀਨੇ 'ਚ ਅਚਾਨਕ ਸੂਬਾ ਦਾ ਵਿਸ਼ੇਸ਼ਾਧਿਕਾਰ ਖਤਮ ਕਰਕੇ ਉਸ ਨੂੰ ਦੋ ਹਿੱਸਿਆਂ 'ਚ ਵੰਡਣ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਬਾਅਦ ਲੋਕਾਂ ਦੀਆਂ ਗਤੀਵਿਧੀਆਂ 'ਤੇ ਤੱਤਕਾਲ ਰੋਕ ਲੱਗ ਗਈ ਅਤੇ ਮੋਬਾਇਲ, ਟੈਲੀਕਾਮ ਅਤੇ ਇੰਟਰਨੈੱਟ ਦਾ ਸੰਪਰਕ ਵੀ ਖਤਮ ਹੋ ਗਿਆ। ਸਰਕਾਰ ਦਾ ਕਹਿਣਾ ਹੈ ਕਿ ਉਸ ਦੀ ਮੁੱਖ ਪਹਿਲ ਕਸ਼ਮੀਰ 'ਚ ਹਿੰਸਾ ਨੂੰ ਰੋਕਣਾ ਹੈ। ਸਰਕਾਰ ਦਾ ਇਹ ਵੀ ਇਹ ਵੀ ਕਹਿਣਾ ਹੈ ਕਿ ਕਸ਼ਮੀਰ 'ਚ ਜਾਰੀ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾ ਲਿਆ ਜਾਵੇਗਾ।

Aarti dhillon

This news is Content Editor Aarti dhillon