ਐਪਲ ਆਪਣੇ ਲੇਟੈਸਟ ਆਈਫੋਨਜ਼ ਲਈ ਚਾਈਨੀਜ਼ ਸਪਲਾਇਰਜ਼ ਨਾਲ ਕਰ ਰਹੀ ਹੈ ਕੰਮ

08/06/2021 10:39:37 AM

ਗੈਜੇਟ ਡੈਸਕ– ਐਪਲ ਆਪਣੇ ਲੇਟੈਸਟ ਆਈਫੋਨਜ਼ ਦਾ ਉਤਪਾਦਨ ਕਰਨ ਲਈ ਇਕ ਤੋਂ ਵੱਧ ਚਾਈਨੀਜ਼ ਸਪਲਾਇਰਜ਼ (ਸਪਲਾਈਕਰਤਾਵਾਂ) ਨਾਲ ਕੰਮ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਜਾਪਾਨ ਦੇ ਨਿੱਕੇਈ ਅਖਬਾਰ ਨੇ ਬੁੱਧਵਾਰ ਨੂੰ ਦਿੱਤੀ ਹੈ। ਰਿਪੋਰਟ ਰਾਹੀਂ ਦੱਸਿਆ ਗਿਆ ਹੈ ਕਿ ਲਕਸਸ਼ੇਅਰ ਪ੍ਰਿਸਿਜਨ ਇੰਡਸਟਰੀ ਕੰਪਨੀ ਲਿਮਟਿਡ ਆਉਂਦੇ iPhone 13 ਸੀਰੀਜ਼ ਦੇ 3 ਫੀਸਦੀ ਯੂਨਿਟਸ ਦਾ ਨਿਰਮਾਣ ਕਰੇਗੀ। ਇਸ ਤੋਂ ਇਲਾਵਾ ਐਪਲ ਨੇ ਦੋ ਫਰਮਾਂ ਦੀ ਪਿਛਲੇ ਸਾਲ ਐਕਵਾਇਰਮੈਂਟ ਕੀਤੀ ਸੀ ਜੋ ਕੇ ਲੇਟੈਸਟ ਆਈਫੋਨ ਲਈ ਕੰਪੋਨੈਂਟਸ ਅਤੇ ਪਾਰਟਸ ਦੀ ਸਪਲਾਈ ਕਰੇਗੀ।

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ ਭਾਰੀ ਛੋਟ

ਵੱਖ-ਵੱਖ ਕੰਪਨੀਆਂ ਬਣਾ ਰਹੀਆਂ ਹਨ ਆਈਫੋਨ ਦੇ ਪਾਰਟਸ
ਅਪਕਮਿੰਗ ਆਈਫੋਨ ਲਈ ਲੇਂਸ ਟੈੱਕ ਕੰਪਨੀ ਲਿਮਟਿਡ ਮੈਟਲ ਕੇਸਿੰਗ ਦੀ ਸਪਲਾਈ ਕਰੇਗੀ ਅਤੇ ਸਨੀ ਆਪਟੀਕਲ ਟੈੱਕ ਗਰੁੱਪ ਕੰਪਨੀ ਲਿਮਟਿਡ ਰੀਅਰ ਕੈਮਰਾ ਲੇਂਸਿਸ ਦੀ ਸਪਲਾਈ ਕਰਨ ਵਾਲੀ ਹੈ, ਉੱਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਬੀ. ਓ. ਈ. ਟੈੱਕ ਗਰੁੱਪ ਕੰਪਨੀ ਲਿਮਟਿਡ ਵੀ ਕੁਝ ਕੰਪੋਨੈਂਟਸ ਦੀ ਸਪਲਾਈ ਕਰਨ ਵਾਲੀ ਹੈ। ਐਪਲ ਨੇ ਫਿਲਹਾਲ ਇਸ ਨੂੰ ਲੈ ਕੇ ਅਧਿਕਾਰਕ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਨਦਾਰ ਫੀਚਰ, ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ

ਇਸੇ ਮਹੀਨੇ ਸ਼ੁਰੂ ਹੋਵੇਗਾ ਆਈਫੋਨ 13 ਦਾ ਉਤਪਾਦਨ
ਤੁਹਾਨੂੰ ਦੱਸ ਦਈਏ ਕਿ ਲਕਸਸ਼ੇਅਰ ਨੇ ਆਪਣੇ ਤਾਇਵਾਨੀ ਮੁਕਾਬਲੇਬਾਜ਼ਾਂ ਫਾਕਸਕਾਨ ਅਤੇ ਪੈਗਾਟ੍ਰਾਨ ਕਾਰਪ ਨੂੰ ਪਾਸੇ ਕਰਦੇ ਹੋਏ ਐਪਲ ਤੋਂ ਆਰਡਰ ਹਾਸਲ ਕੀਤੇ ਹਨ ਅਤੇ ਇਹ ਕੰਪਨੀ ਇਸੇ ਮਹੀਨੇ ਤੋਂ ਆਈਫੋਨ 13 ਨੂੰ ਤਿਆਰ ਕਰਨਾ ਸ਼ੁਰੂ ਕਰ ਦੇਵੇਗੀ। ਐਪਲ ਆਪਣੀ ਅਪਕਮਿੰਗ ਆਈਫੋਨ 13 ਸੀਰੀਜ਼ ਦੇ ਤਹਿਤ ਆਈਫੋਨ 13, ਆਈਫੋਨ 13 ਮਿਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਲਾਂਚ ਕਰ ਸਕਦੀ ਹੈ।

ਰਾਇਟਰਸ ਨੇ ਦੱਸਿਆ ਕਿ ਫਾਕਸਕਾਨ ਨੇ ਚੀਨੀ ਇਲੈਕਟ੍ਰਾਨਿਕਸ ਨਿਰਮਾਤਾ ਲਕਸਸ਼ੇਅਰ ਦੇ ਵਧਦੇ ਦਬਦਬੇ ਨੂੰ ਰੋਕਣ ਲਈ ਇਕ ਟਾਸਕ ਫੋਰਸ ਦੀ ਸਥਾਪਨਾ ਕੀਤੀ ਹੈ ਤਾਂ ਕਿ ਇਹ ਅਧਿਐਨ ਕੀਤਾ ਜਾ ਸਕੇ ਕਿ ਲਕਸਸ਼ੇਅਰ ਨੂੰ ਚੀਨੀ ਸਰਕਾਰ ਸਮਰਥਨ ਦੇ ਰਹੀ ਹੈ ਜਾਂ ਨਹੀਂ।

ਪਿਛਲੇ ਮਹੀਨੇ ਐਪਲ ਨੇ ਅਨੁਮਾਨ ਲਗਾਇਆ ਸੀ ਕਿ ਉਸ ਦੇ ਮਾਲੀਏ ’ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਗਲਬੋਲੀ ਚਿੱਪ ਦੀ ਕਮੀ ਹੋ ਗਈ ਸੀ, ਜਿਸ ਕਾਰਨ ਆਈਫੋਨ ਦੀ ਪ੍ਰੋਡਕਸ਼ਨ ਪ੍ਰਭਾਵਿਤ ਰਹੀ ਹੈ।

ਇਹ ਵੀ ਪੜ੍ਹੋ– 7,000mAh ਬੈਟਰੀ ਵਾਲਾ ਸਭ ਤੋਂ ਸਸਤਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Rakesh

This news is Content Editor Rakesh