ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਐਪਲ ਫਿਰ ਚੋਟੀ ’ਤੇ

11/13/2019 11:51:22 AM

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਭਾਰਤ ’ਚ ਐਪਲ ਨੇ ਆਪਣਾ ਸਥਾਨ ਬਰਕਰਾਰ ਰੱਖਿਆ ਹੈ ਅਤੇ 2019 ਦੀ ਤੀਜੀ ਤਿਮਾਹੀ ’ਚ ਵੀ ਟਾਪ ’ਤੇ ਬਣੀ ਹੋਈ ਹੈ। ਆਪਣੀ ਗ੍ਰੋਥ ਲਗਾਤਾਰ ਬਣਾਈ ਰੱਖਦੇ ਹੋਏ ਹਾਈ-ਕਾਸਟ ਵਾਲੇ ਸੈਗਮੈਂਟ ’ਚ ਆਈਫੋਨ ਮੇਕਰ ਐਪਲ ਦਾ ਮਾਰਕੀਟ ਸ਼ੇਅਰ ਕਰੀਬ 51.3 ਫੀਸਦੀ ਰਿਹਾ ਹੈ। 30 ਸਤੰਬਰ ਨੂੰ ਖਤਮ ਹੋਈ 2019 ਦੀ ਤੀਜੀ ਤਿਮਾਹੀ ’ਚ 35,000 ਰੁਪਏ ਅਤੇ ਇਸ ਤੋਂ ਉਪਰ ਦੇ ਸਮਾਰਟਫੋਨਜ਼ ਵਾਲੇ ਸੈਗਮੈਂਟ ’ਚ ਐਪਲ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਐਪਲ ਲਗਾਤਾਰ ਦੂਜੀ ਤਿਮਾਹੀ ’ਚ ਇਸ ਸੈਗਮੈਂਟ ’ਚ ਚੋਟੀ ’ਤੇ ਰਹੀ ਹੈ। ਇਸ ਤੋਂ ਪਹਿਲਾਂ ਸੈਮਸੰਗ ਅਤੇ ਵਨਪਲੱਸ ਵਰਗੇ ਬ੍ਰਾਂਡਸ ਨੇ ਇਸ ਸੈਗਮੈਂਟ ’ਚ ਖੁਦ ਨੂੰ ਬਿਹਤਰ ਕੀਤਾ ਸੀ ਅਤੇ ਐਪਲ ਦੇ ਬਿਜ਼ਨੈੱਸ ਨੂੰ ਵੱਡਾ ਝਟਕਾ ਲੱਗਾ ਸੀ। ਐਪਲ ਦੀ ਸੇਲਸ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਸੀ ਪਰ ਆਈਫੋਨ ਐਕਸ ਆ ’ਤੇ ਡਿਸਕਾਊਂਟ ਦੇਣ ਅਤੇ ਹਾਲ ਹੀ ’ਚ ਆਈਫੋਨ 11 ਸੀਰੀਜ਼ ਦੇ ਲਾਂਚ ਤੋਂ ਬਾਅਦ ਐਪਲ ਨੂੰ ਮਾਰਕੀਟ ’ਚ ਬਿਹਤਰ ਪ੍ਰਤਿਕਿਰਿਆ ਦੇਖਣ ਨੂੰ ਮਿਲੀ ਹੈ। 

ਆਈਫੋਨ 11 ਦੀ ਬੰਪਰ ਸੇਲ
ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ.ਡੀ.ਸੀ.) ਵੱਲੋਂ ਕਿਹਾ ਗਿਆ ਹੈ ਕਿ ਪ੍ਰੀਮੀਅਮ ਸੈਗਮੈਂਟ ’ਚ ਐਪਲ 51.3 ਫੀਸਦੀ ਸ਼ੇਅਰ ਦੇ ਨਾਲ ਲਗਾਤਾਰ ਦੂਜੀ ਤਿਮਾਹੀ ’ਚ ਵੀ ਚੋਟੀ ’ਤੇ ਬਣੀ ਹੋਈ ਹੈ। 2019 ਦੀ ਤੀਜੀ ਤਿਮਾਹੀ ’ਚ ਅਫੋਰਡੇਬਲ ਆਫਰਜ਼ ਅਤੇ ਆਈਫੋਨ ਐਕਸ ਆਰ, ਆਈਫੋਨ 8 ਅਤੇ ਆਈਫੋਨ 7 ਵਰਗੀ ਪਿਛਲੀ ਜਨਰੇਸ਼ਨ ਮਾਡਲਸ ’ਤੇ ਮਿਲੇ ਪ੍ਰਾਈਜ਼ ਡ੍ਰੋਪ ਤੋਂ ਬਾਅਦ ਸੇਲਸ ’ਚ ਵਾਧਾ ਦੇਖਣ ਮਿਲਿਆ ਹੈ। ਨਵੇਂ ਆਈਫੋਨ 11 ਲਾਂਚ ਤੋਂ ਬਾਅਦ ਵੀ ਕੰਪਨੀ ਨੇ ਸੇਲਸ ਦੇ ਰਿਕਾਰਡ ਬਣਾਏ ਹਨ।