ਐਪਲ ਨੇ ਵਿਜ਼ਨ ਪ੍ਰੋ ਮਿਕਸਡ ਰੀਅਲਟੀ ਹੈੱਡਸੈੱਟ ਪ੍ਰੋਡਕਸ਼ਨ ਪਲਾਨ ’ਚ ਕੀਤੀ ਕਟੌਤੀ

07/05/2023 1:12:40 PM

ਸਾਨ ਫ੍ਰਾਂਸਿਸਕੋ, (ਇੰਟ.)– ਚੀਨ ’ਚ ਨਿਰਮਾਣ ਚੁਣੌਤੀਆਂ ਦਰਮਿਆਨ ਐਪਲ ਨੇ ਕਥਿਤ ਤੌਰ ’ਤੇ ਵਿਜ਼ਨ ਪ੍ਰੋ ਮਿਕਸਡ ਰੀਅਲਟੀ (ਐੱਮ. ਆਰ.) ਹੈੱਡਸੈੱਟ ਪ੍ਰੋਡਕਸ਼ਨ ਪਲਾਨ ’ਚ ਕਟੌਤੀ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਐਪਲ ਨੇ ਆਪਣੇ ਮੇਨ ਵਿਜ਼ਨ ਪ੍ਰੋ ਅਸੈਂਬਲਰ ਲਕਸਸ਼ੇਅਰ ਨੂੰ ਅਗਲੇ ਸਾਲ 4,00,000 ਤੋਂ ਘੱਟ ਯੂਨਿਟ ਬਣਾਉਣ ਲਈ ਕਿਹਾ ਹੈ। ਇਹ ਸ਼ੁਰੂਆਤੀ ਇੰਟਰਨਲ ਸੈੱਲ ਟਾਰਗੈੱਟ 10 ਲੱਖ ਤੋਂ ਘੱਟ ਹੈ।

ਇਹ ਵੀ ਪੜ੍ਹੋ– ਸਰੀਰ ਦਾ ਤਾਪਮਾਨ ਚੈੱਕ ਕਰਨਗੇ Apple AirPods, ਸੁਣਨ ਦੀ ਸਮਰੱਥਾ ਦੀ ਵੀ ਹੋ ਸਕੇਗੀ ਜਾਂਚ

ਚੀਨੀ ਕੰਪਨੀ ਨਾਲ ਕੀਤਾ ਸਮਝੌਤਾ

ਕਈ ਹੋਰ ਕੰਪਨੀਆਂ ਤੋਂ ਇਲਾਵਾ ਚੀਨ ਸਥਿਤ ਲਕਸਸ਼ੇਅਰ ਨੂੰ ਐਪਲ ਨੂੰ ਮੇਨ ਵਿਜ਼ਨ ਪ੍ਰੋ ਅਸੈਂਬਲਰ ਕਿਹਾ ਜਾਂਦਾ ਹੈ। ਐਪਲ ਜਾਂ ਲਕਸਸ਼ੇਅਰ ਨੇ ਰਿਪੋਰਟ ’ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਤੋਂ ਪਹਿਲਾਂ ਐਪਲ ਨਵੇਂ ਪ੍ਰੋਡਕਟ ਲਾਈਨਸ ਦੀ ਪਹਿਲੀ ਜੈਨਰੇਸ਼ਨ ਡਿਵੈੱਲਪ ਕਰਨ ’ਚ ਮਦਦ ਲਈ ਫਾਕਸਕਾਨ ਵਰਗੇ ਤਾਈਵਾਨੀ ਸਪਲਾਇਰਸ ’ਤੇ ਨਿਰਭਰ ਸੀ।

ਐਪਲ ਨੇ ਆਪਣੇ 3,499 ਡਾਲਰ ਵਿਜ਼ਨ ਪ੍ਰੋ ਮਿਕਸਡ ਰੀਅਲਟੀ (ਐੱਮ. ਆਰ.) ਹੈੱਡਸੈੱਟ ਲਈ 6 ਹੋਰ ਚੀਨੀ ਫਰਮਾਂ ਨਾਲ ਅਸੈਂਬਲਰ ਵਜੋਂ ਚੀਨੀ ਇਲੈਕਟ੍ਰਾਨਿਕਸ ਕਾਂਟ੍ਰੈਕਟ ਮੈਨੂਫੈਕਚਰਰ ਲਕਸਸ਼ੇਅਰ ਪ੍ਰੀਸਿਜਨ ਇੰਡਸਟਰੀ ਕੰਪਨੀ ਨੂੰ ਚੁਣਿਆ।

ਇਹ ਵੀ ਪੜ੍ਹੋ– Whatsapp ਯੂਜ਼ਰਜ਼ ਸਾਵਧਾਨ! ਇਕ ਗ਼ਲਤੀ ਨਾਲ ਖ਼ਤਮ ਹੋ ਸਕਦੀ ਹੈ ਜ਼ਿੰਦਗੀ ਭਰ ਦੀ ਕਮਾਈ

11 ਤਾਈਵਾਨੀ ਸਪਲਾਇਰ ਸ਼ਾਮਲ

ਲਕਸਸ਼ੇਅਰ ਐਪਲ ਲਈ ਏਅਰਪਾਡਸ ਦਾ ਇਕ ਪ੍ਰਮੁੱਖ ਸਪਲਾਇਰ ਹੈ, ਜਿਸ ਨੇ ਆਈਫੋਨ 15 ਦੇ ਆਰਡਰ ਵੀ ਜਿੱਤੇ ਹਨ। ਤਾਈਵਾਲੀ ਅਖਬਾਰ ਕਮਰਸ਼ੀਅਲ ਟਾਈਮਸ ਦੀ ਇਕ ਰਿਪੋਰਟ ਮੁਤਾਬਕ ਵਿਜ਼ਨ ਪ੍ਰੋ ਵਿਚ 11 ਤਾਈਵਾਲੀ ਸਪਲਾਇਰ ਸ਼ਾਮਲ ਸਨ, ਜਿਨ੍ਹਾਂ ’ਚ ਲਾਰਗਨ ਪ੍ਰੀਸਿਜਨ ਕੰਪਨੀ, ਜੀਨੀਅਸ ਇਲੈਕਟ੍ਰਾਨਿਕ ਆਪਟੀਕਲ ਕੰਪਨੀ, ਜੀ. ਆਈ. ਐੱਸ.-ਕੇ. ਵਾਈ. ਅਤੇ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਸ਼ਾਮਲ ਸਨ।

ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

ਅਗਲੇ ਸਾਲ ਮੁਹੱਈਆ ਹੋਵੇਗਾ ਐਪਲ ਵਿਜ਼ਨ ਪ੍ਰੋ

ਐਪਲ ਵਿਜ਼ਨ ਪ੍ਰੋ ਅਗਲੇ ਸਾਲ ਦੀ ਸ਼ੁਰੂਆਤ ’ਚ ਮੁਹੱਈਆ ਹੋਵੇਗਾ, ਜਿਸ ਦੀ ਸ਼ੁਰੂਆਤ ਅਮਰੀਕਾ ਤੋਂ ਹੋਵੇਗੀ। ਵਿਜ਼ਨ ਪ੍ਰੋ ਯੂਜ਼ਰਸ ਦੀਆਂ ਅੱਖਾਂ, ਹੱਥਾਂ ਅਤੇ ਆਵਾਜ਼ ਰਾਹੀਂ ਕੰਟੋਰਲ ਇਕ ਪੂਰੀ ਤਰ੍ਹਾਂ ਥ੍ਰੀ-ਡਾਈਮੈਂਸ਼ਨਲ ਇੰਟਰਫੇਸ ਪੇਸ਼ ਕਰਦਾ ਹੈ।

ਦੁਨੀਆ ਦੇ ਪਹਿਲੇ ਸਪੈਟੀਅਲ ਆਪ੍ਰੇਟਿੰਗ ਸਿਸਟਮ, ਵਿਜ਼ਨ ਓ. ਐੱਸ. ਦੀ ਮੁਹਾਰਤ ਨਾਲ ਵਿਜ਼ਨ ਪ੍ਰੋ ਯੂਜ਼ਰਸ ਨੂੰ ਡਿਜੀਟਲ ਕੰਟੈਂਟ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਦੀ ਸਹੂਲਤ ਦਿੰਦਾ ਹੈ, ਜਿਸ ਨਾਲ ਅਜਿਹਾ ਮਹਿਸੂਸ ਹੁੰਦਾ ਹੈ ਕਿ ਇਹ ਫਿਜ਼ੀਕਲੀ ਤੌਰ ’ਤੇ ਉਨ੍ਹਾਂ ਦੇ ਸਥਾਨ ’ਤੇ ਮੌਜੂਦ ਹੈ।

ਇਹ ਵੀ ਪੜ੍ਹੋ– ਤੁਸੀਂ ਵੀ ਡਾਊਨਲੋਡ ਕੀਤਾ ਹੈ ਇਨ੍ਹਾਂ 'ਚੋਂ ਕੋਈ ਐਪ ਤਾਂ ਤੁਰੰਤ ਕਰੋ ਡਿਲੀਟ ਨਹੀਂ ਤਾਂ ਖਾਲ਼ੀ ਹੋ ਸਕਦੈ ਬੈਂਕ ਖ਼ਾਤਾ

Rakesh

This news is Content Editor Rakesh