ਇਸ ਮਾਮਲੇ ''ਚ Apple ਬਣੀ ਨੰਬਰ ਵਨ, ਸੈਮਸੰਗ ਚੌਥੇ ਸਥਾਨ ''ਤੇ

04/23/2020 7:01:30 PM

ਗੈਜੇਟ ਡੈਸਕ—ਅਮਰੀਕਾ ਦੀ ਦਿੱਗਜ ਤਕਨਾਲੋਜੀ ਕੰਪਨੀ ਐਪਲ ਨੇ ਭਾਰਤ 'ਚ ਟਰੂ ਵਾਇਰਲੈੱਸ ਸਟੀਰਿਓ (TWS) ਮਾਰਕੀਟ 'ਚ ਸਾਰਿਆਂ ਨੂੰ ਪਛਾੜ ਦਿੱਤਾ ਹੈ। ਇਕ ਰਿਪੋਰਟ ਦੀ ਮੰਨੀਏ ਤਾਂ ਸਾਲ 2019 'ਚ ਟਰੂ ਵਾਇਰਲੈਸ ਬਡਸ ਦੇ ਬਾਜ਼ਾਰ 'ਚ ਐਪਲ ਨੰਬਰ ਵਨ ਕੰਪਨੀ ਬਣ ਗਈ ਹੈ। ਐਪਲ ਨੇ ਇਹ ਉਪਲੱਬਧੀ ਆਪਣੇ ਸੈਕਿੰਡ ਜਨਰੇਸ਼ਨ AirPods ਦੀ ਧਮਾਕੇਦਾਰ ਵਿਕਰੀ ਦੇ ਕਾਰਣ ਹਾਸਲ ਕੀਤਾ ਹੈ। ਉੱਥੇ, ਚੀਨ ਦੀ ਕੰਪਨੀ ਰੀਅਲਮੀ ਵੀ ਆਪਣੇ ਪਹਿਲੇ ਵਾਇਰਲੈਸ ਬਡਸ  Buds Air ਦੀ ਲਾਂਚਿੰਗ ਦੇ ਇਕ ਮਹੀਨੇ ਬਾਅਦ ਹੀ ਟਾਪ-5 'ਚ ਪਹੁੰਚ ਗਈ।

ਇਹ ਹੈ ਬਾਕੀ ਕੰਪਨੀਆਂ ਦੇ ਹਾਲ
ਰਿਪੋਰਟ ਮੁਤਾਬਕ ਭਾਰਤ ਦੇ ਵਾਇਰਲੈਸ ਬਡਸ ਮਾਰਕੀਟ 'ਚ 27 ਫੀਸਦੀ ਹਿੱਸੇਦਾਰੀ ਐਪਲ ਦੀ ਹੋ ਗਈ ਹੈ। ਉੱਥੇ 12 ਫੀਸਦੀ ਹਿੱਸੇਦਾਰੀ ਦੇ ਨਾਲ ਦੂਜੇ ਸਥਾਨ 'ਤੇ ਭਾਰਤੀ ਗੈਜੇਟਸ ਬ੍ਰੈਂਡ Noise ਰਿਹਾ ਹੈ। ਇਸ ਲਿਸਟ 'ਚ 8 ਫੀਸਦੀ ਨਾਲ JBL ਅਤੇ 7 ਫੀਸਦੀ ਮਾਰਕੀਟ ਸ਼ੇਅਰ ਨਾਲ ਚੌਥੇ ਸਥਾਨ 'ਤੇ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਰਹੀ ਹੈ। ਕਾਊਂਟਰਪੁਆਇੰਟ ਰਿਸਰਚ ਮੁਤਾਬਕ ਸਾਲ 2019 'ਚ ਟਰੂ ਵਾਇਰਲੈਸ ਸਟੀਰਿਓ ਮਾਰਕੀਟ ਨੇ 700 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ। ਪਿਛਲੇ ਸਾਲ ਹੋਈ ਕੁਲ ਸ਼ਿਪਮੈਂਟ ਦਾ 50 ਫੀਸਦੀ ਹਿੱਸਾ ਸਿਰਫ ਟਾਪ-3 ਬ੍ਰੈਂਡ ਦਾ ਹੈ। ਇਸ ਦਾ ਕਾਰਣ ਇਹ ਰਿਹਾ ਹੈ ਕਿ ਰੀਅਲਮੀ, ਸ਼ਾਓਮੀ ਅਤੇ Noise ਸਸਤੇ ਵਾਇਰਲੈਸ ਬਡਸ ਲਾਂਚ ਕੀਤੇ ਜਿਸ ਕਾਰਣ ਗਾਹਕਾਂ ਨੇ ਜਮ ਕੇ ਖਰੀਦਦਾਰੀ ਕੀਤੀ।

ਦੱਸ ਦੇਈਏ ਕਿ ਐਪਲ ਨੇ ਪਿਛਲੇ ਸਾਲ ਸੈਕਿੰਡ ਜਨਰੇਸ਼ਨ ਐਪਲ AirPods ਲਾਂਚ ਕੀਤੇ ਸਨ ਜਿਨ੍ਹਾਂ ਦੀ ਕੀਮਤ 14,900 ਰੁਪਏ ਰੱਖੀ ਗਈ ਸੀ। ਗਾਹਕ ਇਨ੍ਹਾਂ ਨੂੰ ਵਧੀਆ ਸਾਊਂਡ ਕੁਆਲਿਟੀ, ਬਿਹਤਰ ਬੈਟਰੀ ਲਾਈਫ ਅਤੇ ਵਾਇਰਲੈਸ ਚਾਰਜਿੰਗ ਕੇਸ ਵਰਗੇ ਫੀਚਰਸ ਕਾਰਣ ਕਾਫੀ ਪਸੰਦ ਕਰਦੇ ਹਨ। ਉੱਥੇ, ਪਿਛਲੇ ਸਾਲ ਹੀ ਰੀਅਲਮੀ ਨੇ ਆਪਣੇ ਪਹਿਲੇ ਵਾਇਰਲੈਸ ਈਅਰਬਡਸ ਲਾਂਚ ਕੀਤੇ ਸਨ ਜਿਨ੍ਹਾਂ ਦੀ ਕੀਮਤ 3999 ਰੁਪਏ ਰਖੀ ਗਈ ਸੀ। ਇਹ ਦਿਖਣ 'ਚ ਕਾਫੀ ਹੱਦ ਤਕ ਐਪਲ ਈਅਰਬਡਸ ਵਰਗੇ ਹੀ ਸਨ।

Karan Kumar

This news is Content Editor Karan Kumar