ਕੋਰੋਨਾਵਾਇਰਸ ਦੀ ਵਜ੍ਹਾ ਨਾਲ ਐਪਲ ਆਈਫੋਨ ਦੀ ਸਪਲਾਈ ਬੰਦ

02/18/2020 12:54:43 PM

ਸੈਨ ਫਾਂਸਿਸਕੋ—ਚੀਨ 'ਚ ਕੋਰੋਨਾਵਾਇਰਸ ਫੈਲਣ ਦੀ ਵਜ੍ਹਾ ਨਾਲ ਐਪਲ ਦੇ ਆਈਫੋਨ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਦੇ ਚੱਲਦੇ ਐਪਲ ਜਨਵਰੀ-ਮਾਰਚ ਤਿਮਾਹੀ ਲਈ ਆਪਣੀ ਟਾਰਗੇਟ ਆਮਦਨ ਹਾਸਲ ਨਹੀਂ ਕਰ ਸਕੇਗੀ। ਆਈਫੋਨ ਬਣਾਉਣ ਵਾਲੀ ਸੰਸਾਰਕ ਤਕਨਾਲੋਜੀ ਕੰਪਨੀ ਐਪਲ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਹਾਲਾਤ ਸਾਡੀ ਉਮੀਦ ਤੋਂ ਕਾਫੀ ਹੌਲੀ ਗਤੀ ਨਾਲ ਆਮ ਹੁੰਦੇ ਦਿਸ ਰਹੇ ਹਨ। ਅਜਿਹੇ 'ਚ ਅਸੀਂ ਜਨਵਰੀ-ਮਾਰਚ ਤਿਮਾਹੀ 'ਚ ਟਾਰਗੇਟ ਆਮਦਨ ਨਹੀਂ ਹੋਣ ਦਾ ਖਦਸ਼ਾ ਹੈ। ਕੰਪਨੀ ਨੇ ਇਸ ਤਿਮਾਹੀ 'ਚ ਆਪਣੀ ਆਮਦਨ 63 ਅਰਬ ਤੋਂ 67 ਅਰਬ ਡਾਲਰ ਦੇ ਵਿਚਕਾਰ ਰਹਿਣ ਦਾ ਟੀਚਾ ਰੱਖਿਆ ਸੀ। ਕੰਪਨੀ ਦੇ ਬਿਆਨ ਮੁਤਾਬਕ ਕੋਰੋਨਾਵਾਇਰਸ ਦੇ ਡਰ ਨਾਲ ਉਸ ਦੀ ਚੀਨੀ ਵਿਨਿਰਮਾਣ ਸਹਿਯੋਗੀ ਦਾ ਕਾਰਖਾਨਾ ਕੁਝ ਦਿਨ ਬੰਦ ਰਿਹਾ ਅਤੇ ਹੁਣ ਉਥੇ ਹੌਲੀ-ਹੌਲੀ ਕੰਮ ਵਧ ਰਿਹਾ ਹੈ। ਇਸ ਨਾਲ ਦੁਨੀਆ ਭਰ 'ਚ ਆਈਫੋਨ ਦੀ ਸਪਲਾਈ 'ਅਸਥਾਈ ਤੌਰ ਤੇ ਸੀਮਿਤ' ਰਹੇਗੀ। ਇਸ ਦੇ ਇਲਾਵਾ ਚੀਨੀ ਬਾਜ਼ਾਰ 'ਚ ਗਾਹਕ ਮੰਗ ਘਟਣ ਨਾਲ ਵੀ ਐਪਲ ਦੇ ਕਾਰੋਬਾਰ 'ਤੇ ਅਸਰ ਪਿਆ ਹੈ। ਚੀਨ 'ਚ ਐਪਲ ਦੇ ਕਈ ਸਟੋਰ ਬੰਦ ਚੱਲ ਰਹੇ ਹਨ। ਵਰਣਨਯੋਗ ਹੈ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ 1,800 ਤੋਂ ਜ਼ਿਆਦਾ ਲੋਕਾਂ ਦੀ ਜਾਣ ਜਾ ਚੁੱਕੀ ਹੈ ਅਤੇ 72 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿਤ ਹਨ।

Aarti dhillon

This news is Content Editor Aarti dhillon