Apple ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ iPhone SE 2, ਜਾਣੋ ਇਸ ਬਾਰੇ ਸਭ ਕੁੱਝ

04/16/2020 11:17:11 AM

ਵਾਸ਼ਿੰਗਟਨ- ਐਪਲ ਨੇ ਆਖਰਕਾਰ ਆਪਣੇ ਸਭ ਤੋਂ ਸਸਤੇ  iPhone SE 2 ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ਨਵੇਂ ਆਈਫੋਨਜ਼ ਨੂੰ ਕੰਪਨੀ 4.7 ਇੰਚ ਦੀ ਡਿਸਪਲੇ ਨਾਲ ਲੈ ਕੇ ਆਈ ਹੈ, ਉੱਥੇ ਹੀ ਇਸ ਵਿਚ A13 ਬਾਇਓਨਿਕ ਪ੍ਰੋਸੈਸਰ ਲੱਗਾ ਹੈ, ਜੋ ਪਰਫਾਰਮੈਂਸ ਦੇ ਮਾਮਲੇ ਵਿਚ ਐਪਲ ਦਾ ਹੁਣ ਤੱਕ ਦਾ ਸਭ ਤੋਂ ਬਿਹਤਰ ਪ੍ਰੋਸੈਸਰ ਹੈ। ਇਸ ਆਈਫੋਨ ਮਾਡਲ ਨੂੰ ਲੈ ਕੇ ਐਪਲ ਦਾ ਕਹਿਣਾ ਹੈ ਕਿ ਸਿੰਗਲ ਕੈਮਰੇ ਵਾਲਾ ਇਹ ਸਭ ਤੋਂ ਦਮਦਾਰ ਆਈਫੋਨ ਮਾਡਲ ਹੈ। iPhone SE 2 ਬਲੈਕ, ਵ੍ਹਾਈਟ ਅਤੇ ਲਾਲ ਰੰਗਾਂ ਵਿਚ ਉਪਲੱਬਧ ਕੀਤਾ ਜਾਵੇਗਾ। 

ਕੀਮਤ
ਇਸ ਫੋਨ ਵਿਚ ਤੁਸੀਂ ਇਕ ਸਾਧਾਰਣ ਸਿਮ ਅਤੇ ਦੂਜੀ ਈ-ਸਿਮ ਦੀ ਵਰਤੋਂ ਕਰ ਸਕਦੇ ਹੋ। ਇਹ ਫੋਨ 64 ਜੀ. ਬੀ., 128 ਜੀ. ਬੀ. ਅਤੇ 256 ਜੀ. ਬੀ. ਇੰਟਰਨਲ ਸਟੋਰੇਜ ਵੈਰੀਐਂਟ ਵਿਚ ਮਿਲੇਗਾ। iPhone SE 2 ਦੇ 64 ਜੀ. ਬੀ. ਸਟੋਰੇਜ ਵਾਲੇ ਵੈਰੀਅੰਟ ਦੀ ਸ਼ੁਰੂਆਤੀ ਕੀਮਤ 42,500 ਰੁਪਏ ਹੈ। ਇਸ ਦੀ ਵਿਕਰੀ ਦੀ ਤਰੀਕ ਬਾਰੇ ਫਿਲਹਾਲ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। 

ਡਿਜ਼ਾਇਨ ਅਤੇ ਬੈਟਰੀ
ਫੋਨ ਦੀ ਬਾਡੀ ਗਲਾਸ ਅਤੇ ਏਅਰੋਸਪੇਸ ਗ੍ਰੇਡ ਐਲੂਮੀਨੀਅਮ ਨਾਲ ਬਣੀ ਹੈ। ਫੋਨ ਵਿਚ ਵਾਇਰਲੈਸ ਚਾਰਜਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ। ਐਪਲ ਨੇ ਦਾਅਵਾ ਕੀਤਾ ਹੈ ਕਿ iPhone SE 2 ਦੀ ਬੈਟਰੀ 30 ਮਿੰਟ ਵਿਚ 50 ਫੀਸਦੀ ਤੱਕ ਚਾਰਜ ਹੋ ਜਾਵੇਗੀ ਹਾਲਾਂਕਿ ਇਸ ਦੇ ਲਈ ਵੱਖਰੇ ਤੋਂ 18 ਵਾਟ ਦਾ ਫਾਸਟ ਚਾਰਜਰ ਖਰੀਦਣ ਦੀ ਜ਼ਰੂਰਤ ਹੋਵੇਗੀ। 
 

iPhone SE 2 ਦੇ ਸਪੈਸਿਫਿਕੇਸ਼ੰਸ

ਡਿਸਪਲੇ 4.7 ਇੰਚ ਦੀ ਰੇਟੀਨਾ HD
ਪ੍ਰੋਸੈਸਰ A13 ਬਾਇਓਨਿਕ
ਸਿੰਗਲ ਰੀਅਰ ਕੈਮਰਾ ਸੈੱਟਅਪ 12 ਮੈਗਾਪਿਕਸਲ
ਕੈਮਰੇ ਦਾ ਖਾਸ ਫੀਚਰ 4K ਵੀਡੀਓ ਦੀ ਸਪੋਰਟ, HDR ਅਤੇ ਪੋਟਰੇਟ ਮੋਡ
ਸੈਲਫੀ ਕੈਮਰਾ 7 ਮੈਗਾਪਿਕਸਲ
IP 67 ਡਸਟ ਅਤੇ ਵਾਟਰ ਰੈਜਿਸਟੈਂਟ

 

Lalita Mam

This news is Content Editor Lalita Mam