ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਲਾਂ, ਚੀਨ ਦੇ 3 ਬੈਂਕਾਂ ਨੇ ਕੀਤਾ ਮੁਕੱਦਮਾ ਕੀਤਾ ਦਰਜ

11/09/2019 1:39:34 PM

ਬਿਜ਼ਨੈੱਸ ਡੈਸਕ—ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਹੁਣ ਉਨ੍ਹਾਂ 'ਤੇ ਚੀਨ ਦੇ ਤਿੰਨ ਬੈਂਕਾਂ ਨੇ ਲੰਡਨ ਦੀ ਇਕ ਅਦਾਲਤ 'ਚ 68 ਕਰੋੜ ਡਾਲਰ (48.53 ਡਾਲਰ ਰੁਪਏ) ਦਾ ਭੁਗਤਾਨ ਨਹੀਂ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। 2012 'ਚ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਦੀ ਮੁੰਬਈ ਬ੍ਰਾਂਚ (ਆਈ.ਸੀ.ਬੀ.ਸੀ.), ਚਾਈਨਾ ਡਿਵੈਲਪਮੈਂਟ ਬੈਂਕ ਦਾ ਐਕਸਪੋਰਟ-ਇੰਪੋਰਟ ਬੈਂਕ ਆਫ ਚਾਈਨਾ ਨੇ ਅਨਿਲ ਅੰਬਾਨੀ ਦੀ ਫਰਮ ਰਿਲਾਇੰਸ ਕਮਿਊਨਿਕੇਸ਼ਨ ਨੂੰ ਨਿੱਜੀ ਗਾਰੰਟੀ ਦੀ ਸ਼ਰਤ 'ਤੇ 92.52 ਕਰੋੜ ਡਾਲਰ (66.03 ਅਰਬ ਰੁਪਏ) ਦਾ ਕਰਜ਼ ਦਿੱਤਾ ਸੀ। ਇਹ ਗੱਲ ਆਈ.ਸੀ.ਬੀ.ਸੀ. ਦੇ ਵਕੀਲ ਬੰਕਿਮ ਥਾਂਕੀ ਨੇ ਅਦਾਲਤ ਨੂੰ ਦੱਸੀ। ਕੋਰਟ ਨੂੰ ਦੱਸਿਆ ਗਿਆ ਕਿ ਫਰਵਰੀ 2017 ਦੇ ਬਾਅਦ ਤੋਂ ਅੰਬਾਨੀ ਆਪਣੇ ਭੁਗਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਨਹੀਂ ਕੀਤੀ।


ਇਸ ਸੰਦਰਭ 'ਚ ਅੰਬਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਨ ਦੇ ਸੰਦਰਭ 'ਚ ਕਦੇ ਵੀ ਆਪਣੀ ਨਿੱਜੀ ਸੰਪਤੀ ਦੀ ਗਾਰੰਟੀ ਨਹੀਂ ਦਿੱਤੀ ਸੀ। ਪਿਛਲੇ ਕੁਝ ਸਾਲਾਂ 'ਚ ਅਨਿਲ ਅੰਬਾਨੀ ਦੀ ਕਿਸਮਤ ਬਹੁਤ ਖਸਤਾਹਾਲ ਚੱਲ ਰਹੀ ਹੈ। ਲਗਾਤਾਰ ਉਹ ਦੇਸ਼ ਦੇ ਅਮੀਰ ਲੋਕਾਂ ਦੀ ਸ਼੍ਰੇਣੀ 'ਚ ਕਾਫੀ ਪਿੱਛੇ ਜਾਂਦੇ ਦਿਖਾਈ ਦੇ ਰਹੇ ਹਨ। ਜਦੋਂਕਿ ਉਨ੍ਹਾਂ ਦੇ ਵੱਡੇ ਭਰਾ 56 ਅਰਬ ਡਾਲਰ ਦੀ ਸੰਪਤੀ ਦੇ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਅਤੇ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਸ਼ਖਸ ਹਨ।


ਅਨਿਲ ਅੰਬਾਨੀ 'ਤੇ ਕੁੱਲ ਚਾਰ ਕੰਪਨੀਆਂ 'ਤੇ 93,900 ਕਰੋੜ ਰੁਪਏ ਦਾ ਕਰਜ਼ ਹੈ। ਇਸ 'ਚ 7000 ਕਰੋੜ ਰੁਪਏ ਦਾ ਕਰਜ਼ ਰੇਜ ਨੇਵਲ ਐਂਡ ਇੰਜੀਨੀਅਰਿੰਗ 'ਤੇ ਹੈ। ਜਦੋਂਕਿ ਆਰਕੈਪ 'ਤੇ ਸਭ ਤੋਂ ਜ਼ਿਆਦਾ 38,900 ਕਰੋੜ ਰੁਪਏ ਦਾ ਕਰਜ਼ ਹਨ। ਉੱਧਰ ਇਸ ਦੇ ਬਾਅਦ ਨੰਬਰ ਰਿਲਾਇੰਸ ਪਾਵਰ ਦਾ ਹੈ। ਇਸ ਕੰਪਨੀ 'ਤੇ 30,200 ਕਰੋੜ ਰੁਪਏ ਦਾ ਕਰਜ਼ ਹੈ। ਇਸ ਦੇ ਇਲਾਵਾ ਰਿਲਾਇੰਸ ਇੰਫਰਾ 'ਤੇ ਵੀ 17,800 ਕਰੋੜ ਰੁਪਏ ਦਾ ਕਰਜ਼ ਹੈ। ਵੀਰਵਾਰ ਦੀ ਅਦਾਲਤ ਦੀ ਸੁਣਵਾਈ 'ਚ ਆਈ.ਸੀ.ਬੀ.ਸੀ. ਦੇ ਵਕੀਲਾਂ ਨੇ ਜੱਜ ਡੇਵਿਡ ਵਾਕਸਮੈਨ ਨੂੰ ਕਿਹਾ ਕਿ ਅੰਬਾਨੀ ਨੂੰ ਇਕ ਸ਼ੁਰੂਆਤੀ ਆਦੇਸ਼ ਜਾਂ ਇਕ ਸਾਵਧਾਨੀ ਵਾਲੇ ਆਦੇਸ਼ ਲਈ ਸੁਵਿਧਾ ਸਮਝੌਤੇ ਦੇ ਤਹਿਤ ਸੰਪੂਰਨ ਰਾਸ਼ੀ ਅਤੇ ਵਿਆਜ਼ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਅੰਬਾਨੀ ਨੇ ਆਪਣੀ ਸੰਪਤੀ ਦਾ ਕੋਈ ਵੀ ਸਬੂਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

Aarti dhillon

This news is Content Editor Aarti dhillon