ਅਮੂਲ ਬਾਜ਼ਾਰ ''ਚ ਉਤਾਰੇਗੀ ਊਠਣੀ ਦੇ ਦੁੱਧ ਦੀ 200 ਮਿਲੀ ਦੀ ਬੋਤਲ

07/23/2019 8:49:54 AM

ਵਡੋਦਰਾ—ਦੁੱਧ ਨਾਲ ਬਣੇ ਉਤਪਾਦ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਅਮੂਲ ਦੇ ਪ੍ਰਬੰਧ ਨਿਰਦੇਸ਼ਕ ਆਰ.ਐੱਸ. ਸੋਢੀ ਨੇ ਕਿਹਾ ਕਿ ਕੰਪਨੀ ਨੇ ਇਕ ਹਫਤੇ ਦੇ ਅੰਦਰ ਦੇਸ਼ 'ਚ ਪਹਿਲੀ ਵਾਰ 200 ਮਿਲੀ ਲੀਟਰ ਦੀ ਬੋਤਲ 'ਚ ਊਠਨੀ ਦਾ ਦੁੱਧ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਸੋਢੀ ਨੇ ਸੋਮਵਾਰ ਨੂੰ ਕਿਹਾ ਕਿ 200 ਮਿਲੀਲੀਟਰ ਊਠਣੀ ਦੇ ਦੁੱਧ ਵਾਲੀ ਇਸ ਬੋਤਲ ਦੀ ਕੀਮਤ 25 ਰੁਪਏ ਪ੍ਰਤੀ ਬੋਤਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਨਿਰਮਾਣ ਗਾਂਧੀਨਗਰ 'ਚ ਅਮੂਲ ਡੇਅਰੀ ਦੇ ਅਤਿਆਧੁਨਿਕ ਵਿਨਿਰਮਾਣ ਪਲਾਂਟ 'ਚ ਕੀਤਾ ਜਾ ਰਿਹਾ ਹੈ। ਸੋਢੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਭਾਵ ਜਨਵਰੀ 'ਚ ਅਮੂਲ ਨੇ ਊਠਣੀ ਦੇ ਦੁੱਧ ਨੂੰ 500 ਮਿਲੀਲੀਟਰ ਦੇ ਬੋਤਲ 'ਚ ਬਾਜ਼ਾਰ 'ਚ ਉਤਾਰਿਆ ਸੀ। ਇਸ ਦੀ ਹਰੇਕ ਬੋਤਲ ਦੀ ਕੀਮਤ 50 ਰੁਪਏ ਸੀ।

Aarti dhillon

This news is Content Editor Aarti dhillon