ਅਮਰੀਕਾ, ਹੋਰ ਸਥਾਨਾਂ ‘ਤੇ ਤੇਲ ਭੰਡਾਰਨ ਦੀ ਭਾਲ ਕਰ ਰਿਹੈ ਭਾਰਤ : ਪ੍ਰਧਾਨ

09/30/2020 1:05:49 AM

ਨਵੀਂ ਦਿੱਲੀ–ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਸਪਲਾਈ ਪੱਖ ਦੇ ਜੋਖਮ ਨੂੰ ਘੱਟ ਕਰਨ ਲਈ ਅਮਰੀਕਾ ਅਤੇ ਵਪਾਰਕ ਤੌਰ ‘ਤੇ ਵਿਵਹਾਰਿਕ ਹੋਰ ਸਥਾਨਾਂ ‘ਚ ਕੱਚੇ ਤੇਲ ਦਾ ਭੰਡਾਰਨ ਕਰਨ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ। ਭਾਰਤ ਨੇ ਤੇਲ ਦਰਾਮਦ ‘ਚ ਵੰਨ-ਸੁਵੰਨਤਾ ਲਿਆਉਣ ਲਈ ਉਤਾਰ-ਚੜ੍ਹਾਅ ਭਰੇ ਪੱਛਮੀ ਏਸ਼ੀਆ ਦੇ ਪਰੰਪਰਾਗਤ ਸਪਲਾਈਕਰਤਾਵਾਂ ਤੋਂ ਇਲਾਵਾ ਅਮਰੀਕਾ, ਰੂਸ ਅਤੇ ਅੰਗੋਲਾ ਨਾਲ ਲੰਮੇ ਸਮੇਂ ਤੱਕ ਕੱਚੇ ਤੇਲ ਦੀ ਸਪਲਾਈ ਲਈ ਸਮਝੌਤਾ ਕੀਤਾ ਹੈ।

ਉਨ੍ਹਾਂ ਨੇ ‘ਆਤਮ ਨਿਰਭਰ ਭਾਰਤ ਲਈ ਊਰਜਾ ਸੁਰੱਖਿਆ‘ ‘ਤੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਹੁਣ 30 ਤੋਂ ਵੱਧ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਕਰ ਰਿਹਾ ਹੈ, ਜਿਸ ‘ਚ ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਨਾਲ ਹੀ ਦੱਖਣ ਪੂਰੀ ਏਸ਼ੀਆ ਵੀ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਮਰੀਕਾ ਅਤੇ ਹੋਰ ਵਪਾਰਕ ਤੌਰ ‘ਤੇ ਵਿਵਹਾਰਿਕ ਸਥਾਨਾਂ ‘ਚ ਕੱਚੇ ਤੇਲ ਦੇ ਭੰਡਾਰਨ ਦੀਆਂ ਸੰਭਾਵਨਾਵਾਂ ਭਾਲ ਰਹੇ ਹਨ।

ਭਾਰਤ ਅਤੇ ਅਮਰੀਕਾ ਨੇ 17 ਜੁਲਾਈ ਨੂੰ ਐਮਰਜੈਂਸੀ ਕੱਚੇ ਤੇਲ ਭੰਡਾਰ ਦੇ ਸਬੰਧ ‘ਚ ਇਕ ਪਾਰੰਪਰਿਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ, ਜਿਸ ਦੇ ਤਹਿਤ ਭਾਰਤ ਵਲੋਂ ਅਮਰੀਕੀ ਐਮਰਜੈਂਸੀ ਭੰਡਾਰ ‘ਚ ਤੇਲ ਭੰਡਾਰਨ ਕਰਨ ਦੀ ਸੰਭਾਵਨਾ ਸ਼ਾਮਲ ਹੈ। ਭਾਰਤ ਇਸ ਸਮੇਂ ਪੂਰਬੀ ਅਤੇ ਪੱਛਮੀ ਤੱਟ ‘ਤੇ ਤਿੰਨ ਸਥਾਨਾਂ ‘ਚ 53.3 ਲੱਖ ਟਨ (ਲਗਭਗ 3.8 ਕਰੋੜ ਬੈਰਲ) ਤੇਲ ਦਾ ਭੰਡਾਰਨ ਕਰਦਾ ਹੈ। ਇਸ ਨਾਲ ਦੇਸ਼ ਦੀ ਮੁਸ਼ਕਲ ਨਾਲ ਕੁਝ ਦਿਨਾਂ ਦੀ ਲੋੜ ਪੂਰੀ ਹੋ ਸਕਦੀ ਹੈ। ਪ੍ਰਧਾਨ ਨੇ ਦੱਸਿਆ ਕਿ ਭਾਰਤੀ ਕੰਪਨੀਆਂ ਨੇ ਅਮਰੀਕਾ, ਰੂਸ ਅਤੇ ਅੰਗੋਲਾ ਨੇ ਆਪਣੇ ਹਮ ਰੁਤਬਿਆਂ ਨਾਲ ਨਵੇਂ ਲੰਮੀ ਮਿਆਦ ਦੇ ਕਾਂਟ੍ਰੈਕਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਗੈਸ ਦੀ ਦਰਾਮਦ ‘ਚ ਵੀ ਵੰਨ-ਸੁਵੰਨਤਾ ਲਿਆਂਦੀ ਜਾ ਰਹੀ ਹੈ।

Karan Kumar

This news is Content Editor Karan Kumar