ਅਮੇਜਾਨ ਆਪਣੇ ਭਾਰਤੀ ਕਾਰੋਬਾਰ ''ਚ 4,400 ਕਰੋੜ ਰੁਪਏ ਪਾਵੇਗੀ

10/29/2019 11:10:34 PM

ਨਵੀਂ ਦਿੱਲੀ-ਅਮਰੀਕੀ ਕੰਪਨੀ ਅਮੇਜਾਨ ਭਾਰਤ 'ਚ ਆਪਣੀਆਂ ਵੱਖ-ਵੱਖ ਇਕਾਈਆਂ 'ਚ 4,400 ਕਰੋੜ ਰੁਪਏ ਤੋਂ ਜ਼ਿਆਦਾ ਜਾਂ 60 ਕਰੋੜ ਡਾਲਰ ਦੀ ਪੂੰਜੀ ਪਾਉਣ ਜਾ ਰਹੀ ਹੈ। ਇਸ 'ਚ ਅਮੇਜਾਨ ਦਾ ਮਾਰਕੀਟਪਲੇਸ ਅਤੇ ਫੂਡ ਰਿਟੇਲ ਕਾਰੋਬਾਰ ਵੀ ਸ਼ਾਮਲ ਹੈ। ਇਸ ਨਿਵੇਸ਼ ਦੇ ਜ਼ਰੀਏ ਅਮੇਜਾਨ ਭਾਰਤੀ ਬਾਜ਼ਾਰ 'ਚ ਆਪਣੀ ਪ੍ਰਮੁੱਖ ਵਿਰੋਧੀ ਫਲਿੱਪਕਾਰਟ ਨਾਲੋਂ ਹੋਰ ਵਧੀਆ ਤਰੀਕੇ ਨਾਲ ਮੁਕਾਬਲਾ ਕਰਨ ਦੀ ਹਾਲਤ 'ਚ ਹੋਵੇਗੀ।

ਫਲਿੱਪਕਾਰਟ ਨਾਲ ਸਖਤ ਮੁਕਾਬਲੇਬਾਜ਼ੀ 'ਚ ਅਮੇਜਾਨ ਦੀਆਂ ਵੱਖ-ਵੱਖ ਇਕਾਈਆਂ ਨੂੰ ਵਿੱਤੀ ਸਾਲ 2018-19 'ਚ ਸਾਂਝੇ ਰੂਪ ਨਾਲ 7,000 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਪਰ ਅਮੇਜਾਨ ਦਾ ਤਾਜ਼ਾ ਨਿਵੇਸ਼ ਭਾਰਤੀ ਬਾਜ਼ਾਰ ਪ੍ਰਤੀ ਉਸ ਦੇ ਭਰੋਸੇ ਨੂੰ ਦਰਸਾਉਂਦਾ ਹੈ। ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਭੇਜੀ ਸੂਚਨਾ ਅਨੁਸਾਰ ਅਮੇਜਾਨ ਦੀਆਂ 2 ਇਕਾਈਆਂ ਅਮੇਜਾਨ ਕਾਰਪੋਰੇਟ ਹੋਲਡਿੰਗਸ ਅਤੇ ਅਮੇਜਾਨ. ਕਾਮ. ਇੰਕਸ ਲਿ. ਅਮੇਜਾਨ ਸੇਲਰ ਸਰਵਿਸਿਜ਼ (ਮਾਰਕੀਟਪਲੇਸ ਇਕਾਈ) 'ਚ 3,400 ਕਰੋੜ ਰੁਪਏ ਅਤੇ ਅਮੇਜਾਨ ਪੇ ਅ (ਇੰਡੀਆ) (ਭੁਗਤਾਨ ਇਕਾਈ) 'ਚ 900 ਕਰੋੜ ਰੁਪਏ ਅਤੇ ਅਮੇਜਾਨ ਰਿਟੇਲ ਇੰਡੀਆ (ਖੁਰਾਕੀ ਪ੍ਰਚੂਨ ਕਾਰੋਬਾਰ) 'ਚ 172.5 ਕਰੋੜ ਰੁਪਏ ਪਾਉਣ ਜਾ ਰਹੀ ਹੈ।

Karan Kumar

This news is Content Editor Karan Kumar