ਐਮਾਜ਼ੋਨ ਨੇ ਇਨ੍ਹਾਂ 3 ਚਾਈਨੀਜ਼ ਕੰਪਨੀਆਂ ਨੂੰ ਕੀਤਾ ‘ਬੈਨ’, ਗ੍ਰਾਹਕ ਨੂੰ ਦਿੰਦੀ ਸੀ ਗਿਫ਼ਟ ਕਾਰਡ ਦਾ ਲਾਲਚ

06/24/2021 12:52:43 PM

ਨੈਸ਼ਨਲ ਡੈਸਕ: ਤਕਨੀਕ ਦੇ ਖ਼ੇਤਰ ’ਚ ਮਾਹਰ ਚੀਨ ਨੂੰ ਝਟਕਾ ਦਿੰਦੇ ਹੋਏ ਐਮਾਜ਼ੋਨ ਨੇ ਉਸ ਦੇ ਤਿੰਨ ਬ੍ਰਾਂਡ ’ਤੇ ਬੈਨ ਲਗਾ ਦਿੱਤਾ ਹੈ। ਹੁਣ ਇਹ ਕੰਪਨੀਆਂ ਐਮਾਜ਼ੋਨ ਦੇ ਪਲੇਟਫ਼ਾਰਮ ’ਤੇ ਵਿਕਰੀ ਨਹੀਂ ਕਰ ਸਕੇਗੀ। ਦਰਅਸਲ ਵਪਾਰੀਆਂ ਨੂੰ ਆਪਣੇ ਉਤਪਾਦ ਦੇ ਲਈ ਪਾਜ਼ੇਟਿਵ ਰਿਵਿਊ ਲਿਖਵਾਉਣ ਲਈ ਗ੍ਰਾਹਕ ਨੂੰ ਗਿਫ਼ਟ ਕਾਰਡ ਦਾ ਲਾਲਚ ਦਿੰਦੇ ਹੋਏ ਦੇਖਿਆ ਗਿਆ। ਚੀਨੀ ਈ-ਕਾਮਰਸ ਦੁਨੀਆ ’ਚ ਇਹ ਆਮ ਗੱਲ ਹੈ ਪਰ ਐਮਾਜ਼ੋਨ ’ਚ ਇਸ ਰਿਵਿਊ ਸਿਸਟਮ ਦੇ ਨਾਲ ਛੇੜਛਾੜ ਦੇ ਰੂਪ ’ਚ ਦੇਖਿਆ ਜਾਂਦਾ ਹੈ।ਇਸ ਲਈ ਐਮਾਜ਼ੋਨ ਨੇ ਇਨ੍ਹਾਂ ਤਿੰਨ ਬ੍ਰਾਂਡ ’ਤੇ ਬੈਨ ਲਗਾਉਣ ਦਾ ਫ਼ੈਸਲਾ ਕੀਤਾ ਹੈ। 

ਉੱਥੇ ਜੇਕਰ ਸਵੀਡਨ ਦੀ ਗੱਲ ਕੀਤੀ ਜਾਵੇ ਤਾਂ ਸਵੀਡਨ ਦੇ ਪੋਸਟ ਐੱਡ ਟੈਲੀਕਾਮ ਅਥਾਰਿਟੀ ਨੇ ਦੇਸ਼ ਦੀ ਖ਼ੁਫ਼ੀਆਂ ਸਰਵਿਸਾਂ ਦੀ ਸਿਫ਼ਾਰਿਸ਼ ’ਤੇ ਸੁਰੱਖਿਆ ਚਿੰਤਾਵਾਂ ਦੀ ਵਜ੍ਹਾ ਨਾਲ ਅਕਤੂਬਰ ’ਚ ਆਪਣੀ ਚੀਨੀ ਹਮ ਅਹੁਦੇਦਾਰ ਜੇਡ.ਟੀ.ਈ.ਦੇ ਨਾਲ ਕੰਪਨੀ ਨੂੰ ਨੈਟਵਰਕ ਨਾਲ ਪ੍ਰਤੀਬੰਧਿਤ ਕਰ ਦਿੱਤਾ ਸੀ। ਇਸ ’ਤੇ ਚੀਨੀ ਕੰਪਨੀ ਨੇ ਅਦਾਲਤ ਦਾ ਰੁਖ ਕੀਤਾ ਸੀ ਪਰ ਅਦਾਲਤ ਦੇ ਫ਼ੈਸਲੇ ਨੂੰ ਸੁਣ ਕੇ ਹੁਵਾਵੇ ਦੇ ਇਕ ਪ੍ਰਤੀਨਿਧੀ ਨੇ ਫ਼ੈਸਲੇ ਨੂੰ ਨਿਰਾਸ਼ਾ ਦੱਸਿਆ ਸੀ ਅਤੇ ਕਿਹਾ ਸੀ ਕਿ ਇਹ ਆਖ਼ਰੀ ਫ਼ੈਸਲਾ ਨਹੀਂ ਹੈ।ਇਸ ਦੇ ਬਾਅਦ ਦਸੰਬਰ ’ਚ ਕੰਪਨੀ ਨੇ ਆਪਣੀ ਇਨੇਸ਼ੀਅਲ ਅਪੀਲ ਵੀ ਖੋਹ ਦਿੱਤੀ ਸੀ। ਕੰਪਨੀ ਨੇ ਕਿਹਾ ਸੀ ਕਿ ਅਸੀਂ ਕੋਰਟ ਦੇ ਫ਼ੈਸਲੇ ਦਾ ਅਧਿਐਨ ਕਰ ਰਹੇ ਹਾਂ ਤਾਂਕਿ ਇਹ ਨਿਰਧਾਰਿਤ ਕੀਤਾ ਜਾ ਸਕਦਾ ਹੈ ਕਿ ਅਸੀਂ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਅੱਗੇ ਕਿਉਂ ਕਾਨੂੰਨੀ ਉਪਾਅ ਕਰ ਸਕਦੇ ਹਾਂ।

Shyna

This news is Content Editor Shyna