ਅਲੀਬਾਬਾ ਦੀ ਹਾਂਗਕਾਂਗ 'ਚ IPO ਰਾਹੀਂ 12.9 ਅਰਬ ਡਾਲਰ ਜੁਟਾਉਣ ਦੀ ਯੋਜਨਾ

11/20/2019 12:11:36 PM

ਹਾਂਗਕਾਂਗ—ਚੀਨ ਦੀ ਮਸ਼ਹੂਰ ਆਨਲਾਈਨ ਰਿਟੇਲਰ ਅਲੀਬਾਬਾ ਦੀ ਹਾਂਗਕਾਂਗ 'ਚ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਦੇ ਰਾਹੀਂ 13 ਅਰਬ ਅਮਰੀਕੀ ਡਾਲਰ ਜੁਟਾਉਣ ਦੀ ਯੋਜਨਾ ਹੈ। ਕੰਪਨੀ ਇਸ ਵਿਕਰੀ ਲਈ ਆਪਣਾ ਸ਼ੇਅਰ ਮੁੱਲ ਤੈਅ ਕਰਨ ਜਾ ਰਹੀ ਹੈ। ਇਹ ਕਰੀਬ ਇਕ ਦਹਾਕੇ 'ਚ ਹਾਂਗਕਾਂਗ ਦਾ ਸਭ ਤੋਂ ਵੱਡਾ ਆਈ.ਪੀ.ਓ. ਹੋਵੇਗਾ। ਖਬਰਾਂ 'ਚ ਕਿਹਾ ਗਿਆ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਕੰਪਨੀ ਮਹੀਨਿਆਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨ ਅਤੇ ਚੀਨ-ਅਮਰੀਕਾ ਵਪਾਰ ਯੁੱਧ ਤੋਂ ਪ੍ਰਭਾਵਿਤ ਹੋਈ ਹੈ। 'ਬਲੂਮਬਰਗ ਨਿਊਜ਼' ਮੁਤਾਬਕ ਅਲੀਬਾਬਾ 176 ਹਾਂਗਕਾਂਗ ਡਾਲਰ ਪ੍ਰਤੀ ਸ਼ੇਅਰ ਦੇ ਮੁੱਲ 'ਤੇ 50 ਕਰੋੜ ਸ਼ੇਅਰ ਵੇਚੇਗੀ। ਇਹ ਉਸ ਦੀ ਸੰਕੇਤਿਕ ਅਧਿਕਤਮ ਕੀਮਤ 188 ਹਾਂਗਕਾਂਗ ਡਾਲਰ ਤੋਂ ਘੱਟ ਹੈ। 'ਸਾਊਥ ਚਾਈਨਾ ਮਾਰਨਿੰਗ ਪੋਸਟ' ਦੇ ਮੁਤਾਬਕ ਇਸ ਨਾਲ ਕੰਪਨੀ 11 ਅਰਬ ਅਮਰੀਕੀ ਡਾਲਰ ਜੁਟਾਏਗੀ। ਜੇਕਰ ਕੰਪਨੀ ਅਧਿਕ ਅਲਾਟਮੈਂਟ ਦੇ ਬਦਲ ਦੀ ਵਰਤੋਂ ਕਰਦੀ ਹੈ ਤਾਂ ਉਹ 7.5 ਕਰੋੜ ਸ਼ੇਅਰ ਹੋਰ ਵੇਚ ਸਕਦੀ ਹੈ। ਇਸ ਤਰ੍ਹਾਂ ਉਹ ਆਈ.ਪੀ.ਓ. ਨਾਲ ਕੁੱਲ 12.9 ਅਰਬ ਅਮਰੀਕੀ ਡਾਲਰ ਜੁਟਾ ਸਕਦੀ ਹੈ।  

Aarti dhillon

This news is Content Editor Aarti dhillon